ਵਿਆਹ ਵਾਲੇ ਘਰ ਪੈ ਗਿਆ ਡਾਕਾ! ਲਾੜੇ ਨੂੰ ਮਾਰ ਗਏ ਗੋਲ਼ੀ; ਲੁਧਿਆਣੇ ਦੇ ਮੁੰਡੇ ਕਰ ਗਏ ਵੱਡਾ ਕਾਂਡ

Tuesday, Nov 25, 2025 - 11:03 AM (IST)

ਵਿਆਹ ਵਾਲੇ ਘਰ ਪੈ ਗਿਆ ਡਾਕਾ! ਲਾੜੇ ਨੂੰ ਮਾਰ ਗਏ ਗੋਲ਼ੀ; ਲੁਧਿਆਣੇ ਦੇ ਮੁੰਡੇ ਕਰ ਗਏ ਵੱਡਾ ਕਾਂਡ

ਜ਼ੀਰਕਪੁਰ (ਧੀਮਾਨ)- ਹਰਿਆਣਾ ਦੇ ਕਰਨਾਲ ’ਚ ਸੋਮਵਾਰ ਸਵੇਰੇ ਵਾਪਰੀ ਦਹਿਸ਼ਤ ਭਰੀ ਡਕੈਤੀ ਮਾਮਲੇ ’ਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਬਦਮਾਸ਼ਾਂ ਵੱਲੋਂ ਵਿਆਹ ਵਾਲੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ਨੂੰ ਬੰਧਕ ਬਣਾਉਣ, ਗਹਿਣੇ-ਨਕਦੀ ਲੁੱਟਣ ਅਤੇ ਲਾੜੇ ਨੂੰ ਗੋਲੀ ਮਾਰਨ ਤੋਂ ਬਾਅਦ ਫ਼ਰਾਰ ਹੋਏ ਬਦਮਾਸ਼ਾਂ ਨੂੰ ਸਿਰਫ਼ ਤਿੰਨ ਘੰਟਿਆਂ ’ਚ ਜ਼ੀਰਕਪੁਰ ਦੀ ਪੀ. ਆਰ.-7 ਰੋਡ ਤੋਂ ਕਾਬੂ ਕਰ ਲਿਆ।

ਸ਼ਿਕਾਇਤਕਰਤਾ ਮਨੋਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਸਵੇਰੇ ਲਗਭਗ ਪੰਜ ਬਦਮਾਸ਼ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਏ। ਘਰ ’ਚ ਦਸ ਦਿਨ ਬਾਅਦ ਵਿਆਹ ਹੋਣਾ ਸੀ। ਬਦਮਾਸ਼ਾਂ ਨੇ ਘਰ ’ਚ ਵੜ ਕੇ 45 ਮਿੰਟ ਤੱਕ ਪਰਿਵਾਰ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਘਰ ’ਚੋਂ ਵਿਆਹ ਲਈ ਤਿਆਰ ਕੀਤੇ ਗਹਿਣੇ ਤੇ ਘਰ ’ਚ ਹੋਰ ਗਹਿਣੇ ਅਤੇ ਨਕਦ ਪੈਸਿਆਂ ਨੂੰ ਲੁੱਟ ਲਿਆ। ਇਸ ਘਟਨਾ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਲਾੜੇ ਨੂੰ ਗੋਲੀ ਮਾਰੀ ਦਿੱਤੀ। ਫ਼ਰਾਰ ਹੋਣ ਤੋਂ ਪਹਿਲਾਂ ਮੁਲਜ਼ਮਾਂ ਨੇ ਕਰੀਬ ਪੰਜ ਰਾਊਂਡ ਫਾਇਰ ਵੀ ਕੀਤੇ।

ਫਾਇਰਿੰਗ ਦੀਆਂ ਆਵਾਜ਼ਾਂ ਸੁਣ ਕੇ ਕਾਲੋਨੀ ਦੇ ਵਾਸੀ ਬਾਹਰ ਨਿਕਲੇ ਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਹਰਿਆਣਾ ਪੁਲਸ ਨੇ ਮੁਹਿੰਮ ਚਲਾਉਂਦਿਆਂ ਤਿੰਨ ਘੰਟਿਆਂ ’ਚ ਹੀ ਪੰਜੇ ਬਦਮਾਸ਼ਾਂ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜੀਵ ਉਰਫ਼ ਰਾਜਾ ਨਿਵਾਸੀ ਤਾਜਗੰਜ ਲੁਧਿਆਣਾ, ਦੀਪਕ ਉਰਫ਼ ਹੈਰੀ ਨਿਵਾਸੀ ਬਹਾਦਰਗੜ੍ਹ ਰੋਡ ਸ਼ਿਵਪੁਰੀ ਲੁਧਿਆਣਾ, ਪ੍ਰਿੰਸ ਕੁਮਾਰ, ਅੰਮ੍ਰਿਤਪਾਲ ਨਿਵਾਸੀ ਸ਼ਿਮਲਾਪੁਰੀ ਬਰੋਟਾ ਰੋਡ ਲੁਧਿਆਣਾ ਅਤੇ ਅਭਿਸ਼ੇਕ ਨਿਵਾਸੀ ਸ਼ਿਮਲਾਪੁਰੀ ਜੀਤੋ ਮਾਰਕੀਟ ਲੁਧਿਆਣਾ (ਪੰਜਾਬ) ਵਜੋਂ ਹੋਈ ਹੈ।


author

Anmol Tagra

Content Editor

Related News