ਪੰਜਾਬ ਦੇ ਪੈਨਸ਼ਨਧਾਰਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋ ਗਏ ਜਾਰੀ

Wednesday, Dec 03, 2025 - 11:14 AM (IST)

ਪੰਜਾਬ ਦੇ ਪੈਨਸ਼ਨਧਾਰਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋ ਗਏ ਜਾਰੀ

ਨਾਭਾ (ਪੁਰੀ) : ਪਟਿਆਲਾ ਦੇ ਜ਼ਿਲਾ ਖ਼ਜ਼ਾਨਾ ਅਫ਼ਸਰ ਸਨੇਹ ਲਤਾ ਨੇ ਦੱਸਿਆ ਕਿ ਜ਼ਿਲੇ ਦੇ ਪੈਨਸ਼ਨਰਾਂ ਦੀ ਸਹੂਲਤ ਲਈ 4 ਤੋਂ 6 ਦਸੰਬਰ ਤੱਕ ਜ਼ਿਲਾ ਖ਼ਜ਼ਾਨਾ ਦਫ਼ਤਰ ਪਟਿਆਲਾ ਅਤੇ ਸਾਰੇ ਸਬ-ਖ਼ਜ਼ਾਨਾ ਦਫ਼ਤਰਾਂ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਨਸਾਧਾਂ ਵਿਖੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਮੇਲਾ ਲਾਇਆ ਜਾ ਰਿਹਾ ਹੈ। ਸਨੇਹ ਲਤਾ ਨੇ ਦੱਸਿਆ ਕਿ ਈ-ਪੈਨਸ਼ਨਰਾਂ ਲਈ ਜ਼ਰੂਰੀ ਹੈ ਅਤੇ ਜਿਨ੍ਹਾਂ ਦਾ ਜੀਵਨ ਪ੍ਰਮਾਣ ਪੱਤਰ ਬੈਂਕ ’ਚ ਜਮ੍ਹਾਂ ਹੋ ਚੁੱਕਾ ਹੈ, ਉਹ ਵੀ ਈ. ਕੇ. ਵਾਈ. ਸੀ. ਜ਼ਰੂਰ ਕਰਵਾਉਣ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਰਾਹੀਂ ਈ. ਕੇ. ਵਾਈ. ਸੀ. ਦੀ ਸਹੂਲਤ ਲਈ ਪੈਨਸ਼ਨ ਸੇਵਾ ਮੇਲਾ 3 ਦਿਨਾਂ ਲਈ, ਜੋ ਕਿ ਜ਼ਿਲਾ ਖ਼ਜ਼ਾਨਾ ਦਫ਼ਤਰ ਪਟਿਆਲਾ ਅਤੇ ਪਟਿਆਲਾ ਜ਼ਿਲੇ ਦੇ ਸਬ-ਖਜ਼ਾਨਾ ਦਫ਼ਤਰਾਂ ਵਿਖੇ ਵੀ ਲਾਇਆ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 09:00 ਤੋਂ ਸ਼ਾਮ 5:00 ਤੱਕ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ, ਇਨ੍ਹਾਂ ਨੂੰ ਕਾਲੀ ਸੂਚੀ ਵਿਚ ਕੀਤਾ ਜਾਵੇਗਾ ਸ਼ਾਮਲ

ਜ਼ਿਲਾ ਖ਼ਜ਼ਾਨਾ ਅਫ਼ਸਰ ਨੇ ਇਸ ਦੀ ਸਹੂਲਤ ਲੈਣ ਲਈ ਜ਼ਿਲੇ ਦੇ ਸਮੂਹ ਪੈਨਸ਼ਨਰ/ਫੈਮਿਲੀ ਪੈਨਸ਼ਨਰ ਅਤੇ ਪੈਨਸ਼ਨਰ ਯੂਨੀਅਨਾਂ ਦੇ ਆਗੂ ਸਹਿਬਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਸਤਾਵੇਜ਼ ਪੀ. ਪੀ. ਓ. ਦੀ ਕਾਪੀ, ਅਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਮੋਬਾਇਲ ਨੰਬਰ, ਜਿਹੜਾ ਅਧਾਰ ਕਾਰਡ ਨਾਲ ਲਿੰਕ ਹੋਵੇ, ਲੈ ਕੇ ਇਸ ਮੇਲੇ ’ਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਸਹੂਲਤ ਦਾ ਲਾਭ ਉਠਾਇਆ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਹਲਚਲ, DIG ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ

ਹੁਸ਼ਿਆਰਪੁਰ (ਘੁੰਮਣ) : ਰਾਜ ਸਰਕਾਰ ਵੱਲੋਂ ਪੰਜਾਬ ਰਾਜ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਈ-ਕੇ. ਵਾਈ. ਸੀ. ਸਬੰਧੀ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਕੈਂਪ’ ਜ਼ਿਲਾ ਖਜ਼ਾਨਾ ਦਫਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਅਤੇ ਉੱਪ ਖਜ਼ਾਨਾ ਦਫਤਰਾਂ ਭੂੰਗਾ, ਦਸੂਹਾ, ਗੜ੍ਹਸ਼ੰਕਰ, ਮੁਕੇਰੀਆਂ, ਤਲਵਾੜਾ ਅਤੇ ਟਾਂਡਾ ਵਿਖੇ 4 ਦਸੰਬਰ ਤੋਂ 6 ਦਸੰਬਰ ਤੱਕ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖਜ਼ਾਨਾ ਅਫਸਰ ਦੇਸ ਰਾਜ ਨੇ ਸਮੂਹ ਪੈਨਸ਼ਨਰਾਂ ਨੁੰ ਅਪੀਲ ਕੀਤੀ ਕਿ ਉਹ ਈ-ਕੇ.ਵਾਈ.ਸੀ. ਸਬੰਧੀ ਤਿੰਨ ਰੋਜ਼ਾ ‘ਪੈਨਸ਼ਨ ਸੇਵਾ ਕੈਂਪ’ ਵਿਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

ਇਹ ਵੀ ਪੜ੍ਹੋ : 5 ਦਸੰਬਰ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, 19 ਜ਼ਿਲ੍ਹਿਆਂ ਵਿਚ ਹੋਵੇਗਾ ਵੱਡਾ ਅਸਰ

ਤਰਨਤਾਰਨ (ਰਮਨ,ਆਹਲੂਵਾਲੀਆ) : ਜ਼ਿਲਾ ਖ਼ਜ਼ਾਨਾ ਅਫ਼ਸਰ ਮਨਦੀਪ ਸਿੰਘ ਨੇ ਜ਼ਿਲਾ ਤਰਨਤਾਰਨ ਦੇ ਸਮੂਹ ਪੈਨਸ਼ਨਰ ਸਾਹਿਬਾਨ (ਸੇਵਾ ਨਵਿਰਤ ਹੋਏ) ਨੂੰ ਸੂਚਿਤ ਕੀਤਾ ਹੈ ਕਿ ਪੈਨਸ਼ਨ ਸਬੰਧੀ ਹਰ ਤਰ੍ਹਾਂ ਦੇ ਕੰਮ ਅਤੇ ਪੈਨਸ਼ਨ/ਪੈਨਸ਼ਨ ਰਿਵੀਜ਼ਨ ਅਤੇ ਲਾਈਫ ਸਰਟੀਫਿਕੇਟ ਵਰਗੇ ਮਹੱਤਵਪੂਰਨ ਕੰਮਾਂ ਲਈ ਵਿੱਤ ਵਿਭਾਗ ਵੱਲੋਂ ਜੋ ਪੈਨਸ਼ਨਰ ਸੇਵਾ ਪੋਰਟਲ ਲਾਂਚ ਕੀਤਾ ਗਿਆ ਹੈ, ਲਈ ਹਰ ਪੈਨਸ਼ਨਰ ਨੂੰ ਈ-ਕੇ.ਵਾਈ.ਸੀ. ਕਰਾਉਣੀ ਲਾਜ਼ਮੀ ਹੈ। ਈ-ਕੇ.ਵਾਈ.ਸੀ. ਲਈ, ਵਿੱਤ ਵਿਭਾਗ ਵੱਲੋਂ ਜ਼ਿਲਾ ਤਰਨਤਾਰਨ ਦੇ ਜ਼ਿਲਾ ਖ਼ਜ਼ਾਨਾ ਦਫ਼ਤਰ ਵਿਖੇ ਮਿਤੀ 04.12.2025 ਤੋਂ 06.12.2025 ਤੱਕ ਪੈਨਸ਼ਨਰ ਸੇਵਾ ਮੇਲਾ ਦੋਬਾਰਾ ਕਰਵਾਇਆ ਜਾ ਰਿਹਾ ਹੈ, ਇਸ ਲਈ ਰਹਿੰਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 04.12.2025, 05.12.2025 ਅਤੇ 06.12.2025 ਨੂੰ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲਾ ਖ਼ਜ਼ਾਨਾ ਦਫ਼ਤਰ, ਤਰਨਤਾਰਨ ਵਿਖੇ ਲਗਾਏ ਪੈਨਸ਼ਨਰ ਸੇਵਾ ਮੇਲੇ ਵਿਚ ਆਪਣੀ ਈ-ਕੇ.ਵਾਈ.ਸੀ ਕਰਵਾ ਕੇ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਉਠਾਉਣ।

ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ

ਖੰਨਾ (ਸੁਖਵਿੰਦਰ ਕੌਰ) : ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਅਤੇ ਉਪ ਖਜ਼ਾਨਾ ਦਫਤਰਾਂ ਵਿਖੇ 4 ਤੋਂ 6 ਦਸਬੰਰ ਤੱਕ ‘ਪੈਨਸ਼ਨਰ ਸੇਵਾ ਮੇਲਾ - 2’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮੁੜ 4 ਦਸੰਬਰ ਤੋਂ 6 ਦਸੰਬਰ 2025 ਤੱਕ ਪੈਨਸ਼ਨਰ ਸੇਵਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਖਜ਼ਾਨਾ ਦਫਤਰ ਲੁਧਿਆਣਾ ਦੇ ਨਾਲ-ਨਾਲ ਉਪ ਖਜ਼ਾਨਾ ਦਫਤਰਾਂ ਸਮਰਾਲਾ, ਖੰਨਾ, ਜਗਰਾਓਂ, ਪਾਇਲ ਤੇ ਰਾਏਕੋਟ ਵਿਖੇ ਵੀ ਪੈਨਸ਼ਨ ਸੇਵਾ ਮੇਲਾ ਲਗਾਇਆ ਜਾਵੇਗਾ ਜਿਸ ਵਿਚ ਪੈਨਸ਼ਨ ਸੇਵਾ ਪੋਰਟਲ ਰਾਹੀਂ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਣੀ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਚੱਲਦਿਆਂ ਥਾਣਾ ਮੁਖੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News