ਪੰਜਾਬ 'ਚ ਭਲਕੇ ਲੱਗੇਗਾ ਲੰਬਾ Power cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਸਪਲਾਈ ਰਹੇਗੀ ਬੰਦ

Friday, Nov 28, 2025 - 07:41 PM (IST)

ਪੰਜਾਬ 'ਚ ਭਲਕੇ ਲੱਗੇਗਾ ਲੰਬਾ Power cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਸਪਲਾਈ ਰਹੇਗੀ ਬੰਦ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਬੇਗੋਵਾਲ 'ਚ ਬਿਜਲੀ ਸਪਲਾਈ ਬੰਦ ਰਹੇਗੀ
ਬੇਗੋਵਾਲ (ਬੱਬਲਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਉੱਪ ਮੰਡਲ ਬੇਗੋਵਾਲ ਵੱਲੋਂ ਆਮ ਅਤੇ ਖ਼ਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 29 ਨਵੰਬਰ ਦਿਨ ਸ਼ਨੀਵਾਰ ਨੂੰ 11 ਕੇ. ਵੀ. ਮਿਆਣੀ UPS ਦੀ ਸਪਲਾਈ ਜਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਸ਼ਾਂਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ । ਜਿਸ ਨਾਲ ਸੀਕਰੀ , ਫਤਿਹਗੜ੍ਹ, ਦੋਲੋਵਾਲ, ਮਿਆਣੀ , ਨੰਗਲ, ਮੰਡਕੁੱਲਾ ਆਦਿ ਖੇਤਰ ਪ੍ਰਭਾਵਿਤ ਰਹਿਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਮਠਿਆਈ ਕਾਰੋਬਾਰੀ ਦਾ ਪਾਕਿ ਕੁਨੈਕਸ਼ਨ ਆਇਆ ਸਾਹਮਣੇ! ਹੋਇਆ ਵੱਡਾ ਖ਼ੁਲਾਸਾ

ਸਠਿਆਲਾ, ਬੁਤਾਲਾ, ਬਿਆਸ, ਸੈਦਪੁਰ, ਸੂਗਰ ਮਿੱਲ ਸਮੇਤ ਕਈ ਪਿੰਡਾਂ ਦੀ ਬਿਜਲੀ ਰਹੇਗੀ ਬੰਦ
ਬਾਬਾ ਬਕਾਲਾ ਸਾਹਿਬ (ਰਾਕੇਸ਼)- ਪਾਵਰਕਾਮ ਐਕਸੀਅਨ ਰਾਜ ਕੁਮਾਰ ਨੇ ਜਾਣਕਾਰੀ ਦਿੰਦੋ ਦੱਸਿਆ ਕਿ ਬੁਟਾਰੀ ਤੋਂ ਬਿਆਸ ਟਾਵਰ ਲਾਈਨ ਅਤੇ ਸੈਕੰਡ ਸਰਕਟ ਦੀ ਉਸਾਰੀ ਦਾ ਪੈੰਡਿਗ ਪਿਆ ਕੰਮ ਪੂਰਾ ਕਰਨ ਲਈ ਮਿਤੀ 29 ਨਵੰਬਰ ਦਿਨ ਸ਼ਨੀਵਾਰ ਨੂੰ ਸ਼ੈੱਡ ਡਾਊਂਨ ਮਨਜ਼ੂਰ ਕੀਤੀ ਗਈ ਹੈ। ਜਿਸ ਸਮੇਂ ਦੌਰਾਨ 66 ਕੇ. ਵੀ. ਗਰਿਡ ਬੁਤਾਲਾ, 66 ਕੇ. ਵੀ. ਗਰਿਡ ਸਠਿਆਲਾ, 66 ਕੇ. ਵੀ. ਸੈਦਪੁਰ, 66 ਕੇ. ਵੀ.  ਰਾਣਾ ਸ਼ੂਗਰ ਮਿੱਲ ਅਤੇ 66 ਕੇ. ਵੀ. ਲਿੱਦੜ,11 ਕੇ. ਵੀ. ਐੱਮ. ਈ. ਐੱਸ. ਬਿਆਸ,11 ਕੇ. ਵੀ. ਬਿਆਸ ਸ਼ਹਿਰੀ,11 ਕੇ. ਵੀ. ਭਲਾਈਪੁਰ ਅਤੇ 11 ਕੇ. ਵੀ. ਭਲੋਜਲਾ ਏ. ਪੀ. ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ: ACP ਤੇ SHO ਧਮਕਾ ਰਹੇ, ਸਾਡੀ ਜਾਨ ਨੂੰ ਖ਼ਤਰਾ! ਜਲੰਧਰ 'ਚ ਰੇਪ ਮਗਰੋਂ ਕਤਲ ਕੀਤੀ ਕੁੜੀ ਦੀ ਮਾਂ ਨੇ ਲਾਏ ਦੋਸ਼

ਗੜ੍ਹਦੀਵਾਲਾ ਵਿਚ ਵੀ ਬਿਜਲੀ ਰਹੇਗੀ ਬੰਦ
ਗੜ੍ਹਦੀਵਾਲਾ (ਭੱਟੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ. ਐੱਸ. ਪੀ. ਸੀ. ਐੱਲ. ਸਬ-ਡਿਵੀਜ਼ਨ ਗੜ੍ਹਦੀਵਾਲਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਗੜ੍ਹਦੀਵਾਲਾ ਤੋਂ ਚਲਦੇ ਅਰਗੋਵਾਲ ਯੂ. ਪੀ. ਐੱਸ. ਫੀਡਰ ਅਤੇ ਖਾਲਸਾ ਕਾਲਜ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ 29 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਰਕੇ ਕਾਲਰਾ, ਅਰਗੋਵਾਲ, ਬਡਿਆਲਾ, ਡੱਫਰ, ਮਾਨਗੜ੍ਹ, ਭਾਨਾ, ਕੁਲਾਰਾ, ਰੰਧਾਵਾ, ਮਾਂਗਾ, ਖਾਲਸਾ ਕਾਲਜ ਰੋਡ ਗੜ੍ਹਦੀਵਾਲਾ ਸ਼ਹਿਰ, ਮਸਤੀਵਾਲ ਰੋਡ ਗੜ੍ਹਦੀਵਾਲਾ, ਸ਼ੂਗਰ ਮਿੱਲ ਰੰਧਾਵਾ ਕਾਲਰਾ ਮੋੜ ਆਦਿ ਦੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ: ਸ਼ਰਮਨਾਕ! ਇਕ ਹਫ਼ਤੇ ਦੌਰਾਨ ਜਲੰਧਰ 'ਚ ਵਾਪਰੀਆਂ ਕਰੀਬ 4 ਜਬਰ-ਜ਼ਿਨਾਹ ਦੀਆਂ ਘਟਨਾਵਾਂ

ਜ਼ਰੂਰੀ ਮੁਰੰਮਤ ਕਾਰਨ ਬਿਜਲੀ ਰਹੇਗੀ ਬੰਦ
ਬੰਗਾ (ਰਾਕੇਸ਼ ਅਰੋੜਾ)- ਸਹਾਇਕ ਕਾਰਜ਼ਕਾਰੀ ਇੰਜੀਨੀਅਰ ਉੱਪ ਮੰਡਲ ਅਧਿਕਾਰੀ ਪਾਵਰਕਾਮ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਮ ਇਕ ਪੱਤਰ ਜਾਰੀ ਕਰ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਾਰਨ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚੱਲਦੇ 11 ਕੇ. ਵੀ. ਫੀਡਰ ਸ਼ਹਿਰੀ ਨੰਬਰ 3 ਦੀ ਬਿਜਲੀ ਸਪਲਾਈ 29 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਪਿੰਡ ਜੀਦੋਂਵਾਲ, ਗੁਰੂ ਨਾਨਕ ਨਗਰ,ਨਵਾਂਸ਼ਹਿਰ ਰੋਡ ,ਚਰਨ ਕੰਵਲ ਰੋਡ ,ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, ਐੱਮ. ਸੀ. ਕਾਲੋਨੀ, ਨਿਊ ਗਾਂਧੀ ਨਗਰ, ਜਗਦੰਬੇ ਰਾਇਸ ਮਿਲ. ਡੈਰਿਕ ਸਕੂਲ ਅਤੇ ਇਸ ਦੇ ਨਾਲ ਲੱਗਦੇ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ ਨਵੀਂ ਅਪਡੇਟ! 2 ਦਸੰਬਰ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਮੀਂਹ ਸਬੰਧੀ...

ਰਾਏਕੋਟ 'ਚ ਲੱਗੇਗਾ ਪਾਵਰ ਕੱਟ
ਰਾਏਕੋਟ (ਭੱਲਾ)-ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ.ਵੀ. ਗਰਿੱਡ ਤੋਂ ਚੱਲਦੇ ਰਾਏਕੋਟ ਸ਼ਹਿਰੀ ਕੈਟਾਗਰੀ-1 ਫੀਡਰ ਤੋਂ ਚੱਲਣ ਵਾਲੀ ਬਿਜਲੀ ਸਪਲਾਈ 29 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰੱਖੀ ਜਾਵੇਗੀ। ਇਸ ਕਾਰਨ ਉਕਤ ਫੀਡਰ ਤੋਂ ਚੱਲਦੇ ਇਲਾਕੇ ਸਰਦਾਰ ਹਰੀ ਸਿੰਘ ਨਲਵਾ ਚੌਕ ਤੋਂ ਤਲਵੰਡੀ ਗੇਟ, ਨਗਰ ਕੌਂਸਲ ਤੋਂ ਗਊਸ਼ਾਲਾ ਚੌਂਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਐੱਸ. ਡੀ. ਓ. ਪਾਵਰਕਾਮ ਕੁਲਦੀਪ ਕੁਮਾਰ ਵਲੋਂ ਦਿੱਤੀ ਗਈ।

ਸ੍ਰੀ ਮੁਕਤਸਰ ਸਾਹਿਬ 'ਚ  ਬਿਜਲੀ ਰਹੇਗੀ ਬੰਦ
ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਖੁਰਾਣਾ)-ਇੰਜੀ. ਬਲਜੀਤ ਸਿੰਘ ਸਹਾਇਕ ਇੰਜੀਨੀਅਰ, ਸਿਟੀ ਸ/ਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ 132 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਤੇ 11 ਕੇ. ਵੀ. ਬਸ ਬਾਰ -1 ਦੀ ਜ਼ਰੂਰੀ ਮੈਂਟੀਨੈਸ ਕਾਰਨ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 132 ਕੇ . ਵੀ. ਸ/ਸ ਸ੍ਰੀ ਟਿੱਬੀ ਸਾਹਿਬ, ਦਰਬਾਰ ਸਾਹਿਬ ਅਤੇ ਇੰਡਸਟਰੀਅਲ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਸ੍ਰੀ ਗੋਇੰਦਵਾਲ ਸਾਹਿਬ 'ਚ ਬਿਜਲੀ ਬੰਦ ਰਹੇਗੀ
ਸ੍ਰੀ ਗੋਇੰਦਵਾਲ ਸਾਹਿਬ (ਪੰਛੀ)-ਖਡੁਰ ਸਾਹਿਬ ਦੇ ਉੱਪ ਮੰਡਲ ਅਫਸਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਕੱਲ੍ਹ 30 ਨਵੰਬਰ 2025 ਦਿਨ ਐਤਵਾਰ 66 ਕੇ ਵੀ ਸਬ ਸਟੇਸ਼ਨ ਗੋਇੰਦਵਾਲ ਸਾਹਿਬ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ ਜਿਸ ਨਾਲ ਏ. ਡੀ. ਐੱਮ, ਬਾਵਾਸ਼ੂ, ਨੈਰੋਲੈਕ, ਇੰਡੀਅਨ ਆਇਲ, ਕੇਂਦਰੀ ਸੁਧਾਰ ਘਰ, ਸਾਰੇ ਰੂਲਰ ਫੀਡਰ,ਧੂੰਦਾ, ਝੰਡੇਰ ਮਹਾਂਪੁਰਖਾਂ,ਗੋਇੰਦਵਾਲ ਸਾਹਿਬ,ਹੰਸਾਂ ਵਾਲਾ, ਪਿੰਡੀਆ, ਅਤੇ ਹੋਠੀਆਂ ਪਿੰਡਾਂ ਦੀ ਸਪਲਾਈ ਬੰਦ ਰਵੇਗੀ । 220 ਰੈਸ਼ੀਆਨਾ ਦੇ ਗਰਿਡ ਅੰਦਰ ਬੱਸ ਬਾਰ ਦੀ ਮੈਂਟੀਨੈਸ ਕਰਨ ਲਈ ਸ਼ਟਡਾਊਨ ਜਾਰੀ ਕੀਤੀ ਗਈ ਹੈ ਜਿਸ ਨਾਲ ਰਸ਼ੀਆਣੇ ਤੋਂ ਚਲਦੇ ਸਾਰੇ 66 ਕੇਵੀ ਸਬ ਸਟੇਸ਼ਨ ਬੰਦ ਰਹਿਣਗੇ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲ੍ਹਾ ਇੰਚਾਰਜ ਤੇ ਵਿਧਾਨ ਸਭਾ ਇੰਚਾਰਜ ਲਾਏ

ਤਰਨਤਾਰਨ ਦੇ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ
ਤਰਨਤਾਰਨ (ਰਮਨ,ਆਹਲੂਵਾਲੀਆ)-132 ਕੇ.ਵੀ.ਏ. ਤਰਨਤਾਰਨ ਤੋਂ ਚਲਦੇ 11 ਕੇ.ਵੀ. ਸਿਟੀ 1 ਅਤੇ 6 ਤਰਨਤਾਰਨ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਕਰਕੇ ਮਿਤੀ 29 ਨਵੰਬਰ ਸ਼ਨੀਵਾਰ ਨੂੰ ਸਮਾਂ ਸਵੇਰੇ 11 ਵਜੇ ਤੋਂ ਦੁਪਿਹਰ 5 ਵਜੇ ਤੱਕ ਬੰਦ ਰਹੇਗੀ । ਇਹਨਾਂ ਤੋਂ ਚਲਦੇ ਇਲਾਕੇ ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਾਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ ਅਤੇ ਜੈ ਦੀਪ ਕਾਲੋਨੀ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ । ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰਕਾਮ ਸ਼ਹਿਰੀ ਤਰਨਤਾਰਨ , ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ. ਅਤੇ ਇੰਜੀ. ਹਰਜਿੰਦਰ ਸਿੰਘ ਜੇ. ਈ. ਨੇ ਦਿੱਤੀ ਗਈ। ਇਸੇ ਤਰ੍ਹਾ ਸਬ ਡਿਵੀਜ਼ਨ ਫੋਕਲ ਪੁਆਇੰਟ ਤਰਨਤਾਰਨ ਦੇ ਐੱਸ ਡੀ ਓ ਮਨੋਜ ਕੁਮਾਰ ਅਤੇ ਸਹਾਇਕ ਨਰਿੰਦਰ ਸਿੰਘ ਜੋਧਪੁਰੀ ਨੇ ਦੱਸਿਆ ਕਿ ਜਰੂਰੀ ਮੁਰੰਮਤ ਲਈ ਬਿਜਲੀ ਸਵੇਰੇ 29 ਨਵੰਬਰ ਨੂੰ ਸਵੇਰ 10 ਵਜੇ ਤੋ ਸ਼ਾਮ ਨੂੰ 5 ਵਜੇ ਤੱਕ ਬੰਦ ਰਹੇਗੀ ।

ਤਲਵੰਡੀ ਭਾਈ ਵਿਚ ਬਿਜਲੀ ਬੰਦ ਰਹੇਗੀ
ਤਲਵੰਡੀ ਭਾਈ (ਗੁਲਾਟੀ)–ਤਲਵੰਡੀ ਭਾਈ ਇਲਾਕੇ ’ਚ 29 ਨਵੰਬਰ ਨੂੰ ਮੇਨਟੀਨੈਂਸ ਕਰਨ ਕਰ ਕੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀ: ਸੁਨੀਲ ਅਰੋੜਾ ਏ. ਈ. ਈ. ਉਪ-ਮੰਡਲ ਤਲਵੰਡੀ ਭਾਈ ਨੇ ਦੱਸਿਆ ਕਿ 220 ਕੇ. ਵੀ. ਸ/ਸ ਕੋਟ ਕਰੋੜ ਕਲਾਂ ਦੀ ਬਸਬਾਰ-2 ਦੀ ਮੇਨਟੀਨੈਂਸ ਕਰਨ ਲਈ 220 ਕੇ. ਵੀ. ਸ/ਸ ਕੋਟ ਕਰੋੜ ਕਲਾਂ ਤੋਂ ਚੱਲਣ ਵਾਲੇ 11 ਕੇ.ਵੀ. ਤਲਵੰਡੀ ਸ਼ਹਿਰ ਅਰਬਨ, 11 ਕੇ. ਵੀ. ਮੰਡੀ ਸ਼ਹਿਰ ਅਰਬਨ, 11 ਕੇ. ਵੀ. ਲੱਲੇ ਯੂ. ਪੀ. ਐੱਸ. ( 24 ਘੰਟੇ), 11 ਕੇ. ਵੀ. ਭੋਲੂ ਵਾਲਾ ਯੂ. ਪੀ. ਐੱਸ. ( 24 ਘੰਟੇ), 11 ਕੇ. ਵੀ. ਲੱਲੇ, ਤੂੰਬੜਭੰਨ, ਪਤਲੀ, ਚੋਟੀਆਂ, ਹਰਾਜ, ਮਾਛੀਬੁਗਰਾ ਏ. ਪੀ. ਫੀਡਰਾਂ ਦੀ ਸਪਲਾਈ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਸਬੰਧੀ ਨਵੇਂ ਹੁਕਮ ਜਾਰੀ, 3 ਕੈਟਾਗਿਰੀਆਂ 'ਚ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News