ਸ਼ਰਮਸਾਰ ਪੰਜਾਬ! ਧੀ ਦੀ ਡੋਲੀ ਤੋਰਨ ਮਗਰੋਂ ਮਾਪਿਆਂ ਦੀ ਮੌਤ, ਲਾਸ਼ਾਂ ਨੂੰ ਵੀ ਲੁੱਟ ਕੇ ਲੈ ਗਏ ''ਲਾਲਚੀ ਲੋਕ''

Wednesday, Dec 03, 2025 - 11:38 AM (IST)

ਸ਼ਰਮਸਾਰ ਪੰਜਾਬ! ਧੀ ਦੀ ਡੋਲੀ ਤੋਰਨ ਮਗਰੋਂ ਮਾਪਿਆਂ ਦੀ ਮੌਤ, ਲਾਸ਼ਾਂ ਨੂੰ ਵੀ ਲੁੱਟ ਕੇ ਲੈ ਗਏ ''ਲਾਲਚੀ ਲੋਕ''

ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ): ਲੁਧਿਆਣੇ ਤੋਂ ਵਿਆਹ ਸਮਾਗਮ ਦੌਰਾਨ ਧੀ ਦੀ ਡੋਲੀ ਤੋਰ ਕੇ ਸਰਹੰਦ ਵਾਪਸ ਪਰਤਣ ਸਮੇਂ ਢੰਡਾਰੀ ਲਾਗੇ ਟਰਾਲੇ ਨਾਲ ਕਾਰ ਟਕਰਾਉਣ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਲਾੜੀ ਦੇ ਮਾਤਾ-ਪਿਤਾ ਸਮੇਤ ਤਿੰਨ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਿੱਥੇ ਇਸ ਖ਼ਬਰ ਨੇ ਪੰਜਾਬ ਦੇ ਹਰ ਵਿਅਕਤੀ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਸੀ, ਉੱਥੇ ਹੀ ਹਾਦਸੇ ਤੋਂ ਬਾਅਦ ਕੁਝ ਲਾਲਚੀ ਲੋਕਾਂ ਨੇ ਇਸ ਮੌਕੇ ਦਾ ਵੀ ਫ਼ਾਇਦਾ ਚੁੱਕ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਹਾਦਸੇ ਵਾਲੀ ਜਗ੍ਹਾ 'ਤੇ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਗਹਿਣੇ, ਨਗ਼ਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ। ਹਾਦਸੇ ਵਾਲੇ ਸਥਾਨ ਤੋਂ ਲੋਕਾਂ ਨੇ ਮ੍ਰਿਤਕਾਂ ਦੇ ਗਲੇ ਵਿਚੋਂ ਹਾਰ, ਮੁੰਦਰੀਆਂ, ਕੜੇ, ਇਕ ਐਪਲ ਦੀ ਘੜੀ, ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿਚ ਮਿਲੇ ਲਗਭਗ 2 ਲੱਖ ਰੁਪਏ ਦੇ ਸ਼ਗਨ ਆਦਿ ਚੋਰੀ ਕਰ ਲਏ। 
 


author

Anmol Tagra

Content Editor

Related News