ਐੱਸ. ਡੀ. ਓ. ਨਾਲ ਕੁੱਟਮਾਰ ਕਰਨ ਵਾਲੇ ਪਿਤਾ-ਪੁੱਤਰ ''ਤੇ ਮਾਮਲਾ ਦਰਜ

Saturday, Aug 05, 2017 - 03:37 PM (IST)

ਜਲਾਲਾਬਾਦ (ਬੰਟੀ, ਦੀਪਕ) — ਪਿੰਡ ਢਾਣੀ ਰੇਸ਼ਮ ਸਿੰਘ ਕੁਹਾੜੀਵਾਲੀ 'ਚ ਛਾਪੇਮਾਰੀ ਕਰਨ ਆਏ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਨੂੰ ਕੁੱਟਣ ਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਵਾਲੇ ਪਿਤਾ ਤੇ ਉਸ ਦੇ 2 ਪੁੱਤਰਾਂ 'ਤੇ ਅਰਨੀਵਾਲਾ ਪੁਲਸ ਨੇ ਪਰਚਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ. ਡੀ. ਓ. ਹੇਤ ਰਾਮ ਮੰਡਲ ਪਾਵਰਕਾਮ ਅਰਨੀਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਿੰਡਵਾਸੀ ਨਿਰਮਲ ਸਿੰਘ ਪੁੱਤਰ ਹਰਨੇਕ ਸਿੰਘ ਤੇ ਉਸ ਦੇ ਲੜਕੇ, ਜੋ ਬਿਜਲੀ ਚੋਰੀ ਕਰ ਰਹੇ ਸਨ, ਨੂੰ ਰੰਗੇ ਹੱਥੀ ਫੜ ਲਿਆ ਤਾਂ ਉਕਤ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਾਈ। ਪੁਲਸ ਨੇ ਤਿੰਨਾਂ ਦੋਸ਼ੀਆਂ 'ਤੇ ਭਾਦਸ ਦੀ ਧਾਰਾ 353ਬੀ, 353, 186 ਤੇ 34 ਦੇ ਅਧੀਨ ਮੁਕਦਮਾ ਨੰਬਰ 80 ਦਰਜ ਕਰ ਲਿਆ ਹੈ। 


Related News