ਇਜ਼ਰਾਇਲ ਔਰਤ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਨਾਬਾਲਗ ਸਮੇਤ 3 ਕਾਬੂ

Sunday, Sep 29, 2024 - 06:02 PM (IST)

ਇਜ਼ਰਾਇਲ ਔਰਤ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਨਾਬਾਲਗ ਸਮੇਤ 3 ਕਾਬੂ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਬੀਤੀ ਦਿਨੀਂ ਇਜ਼ਰਾਇਲ ਸਿਟੀਜ਼ਨ ਔਰਤ ਜਿਸਦਾ ਨਾਮ ਅਵੀਸ਼ਾਗ ਰਾਵੌਨ ਅਤੇ ਵਿਕਾਸ ਮਹਾਜ਼ਨ (ਹੋਟਲ ਸੰਚਾਲਕ) ਨਾਲ ਥ੍ਰੀ-ਵੀਲਰ 'ਚ ਬੈਠ ਕੇ ਪ੍ਰੇਡ ਦੇਖਣ ਲਈ ਅਟਾਰੀ ਬਾਰਡਰ ਜਾ ਰਹੀ ਸੀ ਕਿ ਰਸਤੇ 'ਚ ਉਸ ਨਾਲ ਲੁੱਟ-ਖੋਹ ਹੋ ਕਈ ਸੀ।  ਜਿਸ 'ਤੇ ਉਸ ਨੇ ਮੁਕੱਦਮਾਂ ਦਰਜ ਕਰਵਾਇਆ ਸੀ। 

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਇਸ ਦੌਰਾਨ ਕਮਿਸ਼ਨਰ ਪੁਲਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ  ਸ਼ਿਵਦਰਸ਼ਨ ਸਿੰਘ, ਪੀ.ਪੀ.ਐੱਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਸ ਪਾਰਟੀ ਵੱਲੋਂ ਇਜ਼ਰਾਇਲ ਸਿਟੀਜ਼ਨ ਔਰਤ ਦਾ ਪਰਸ ਖੋਹ ਕਰਨ ਵਾਲੇ 03 ਮੋਟਰਸਾਈਕਲ ਸਵਾਰ, ਜਿੰਨਾਂ ਇਕ ਨਾਬਾਲਗ ਲੜਕਾ, ਰਛਪਾਲ ਸਿੰਘ ਉਰਫ਼ ਸ਼ਿਵਪਾਲ ਪੁੱਤਰ ਨਿਸ਼ਾਨ ਸਿੰਘ ਵਾਸੀ ਭੱਲਾ ਕਲੋਨੀ, ਛੇਹਰਟਾ ਅੰਮ੍ਰਿਤਸਰ ਅਤੇ  ਗੌਤਮ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਸ਼ੇਰਸ਼ਾਹ ਸੂਰੀ ਰੋਡ, ਭੱਲਾ ਕਲੋਨੀ, ਛੇਹਰਟਾ ਅੰਮ੍ਰਿਤਸਰ ਨੂੰ ਛੇਹਰਟਾ ਦੇ ਏਰੀਆ ਤੋਂ ਗ੍ਰਿਫ਼ਤਾਰ ਕਰਕੇ ਖੋਹਸ਼ੁਦਾ ਪਰਸ, ਹੈਡਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

 ਇਹ ਵੀ ਪੜ੍ਹੋ- ਪੰਜਾਬ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ    

ਇਸਤੋਂ ਇਲਾਵਾ ਇਹਨਾਂ ਵੱਲੋਂ ਸਨੈਚਿੰਗ ਦੀਆਂ ਕੀਤੀਆਂ ਹੋਰ ਵਾਰਦਾਤਾਂ 'ਚ 05 ਮੋਬਾਇਲ ਫੋਨ ਤੇ 01 ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ। 
ਦੱਸ ਦੇਈਏ ਗ੍ਰਿਫ਼ਤਾਰ ਕੀਤੇ ਨਾਬਾਲਗ ਮੁੰਡੇ ਦੀ ਉਮਰ 16 ਸਾਲ ਹੈ ਅਤੇ ਉਹ 9ਵੀਂ ਪਾਸ ਹੈ। ਰਛਪਾਲ ਸਿੰਘ ਦੀ ਉਮਰ 19 ਸਾਲ ਅਤੇ ਉਸ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ  ਅਤੇ ਤੀਸਰਾ ਮੁਲਜ਼ਮ ਗੌਤਮ ਦੀ ਉਮਰ 19 ਸਾਲ ਅਤੇ ਉਹ 12 ਵੀਂ ਪਾਸ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News