ਨੌਜਵਾਨ ਦੀ ਕੁੱਟਮਾਰ ਕਰਨ ’ਤੇ 4 ਖ਼ਿਲਾਫ਼ ਮਾਮਲਾ ਦਰਜ
Wednesday, Sep 18, 2024 - 04:46 PM (IST)
ਜ਼ੀਰਾ (ਰਾਜੇਸ਼ ਢੰਡ) : ਮੱਖੂ ਦੇ ਨੇੜੇ ਰੇਲਵੇ ਸਟੇਸ਼ਨ ਦੇ ਕੋਲ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਮੱਖੂ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਡੇਵਿਡ ਮਸੀਹ ਪੁੱਤਰ ਨਜ਼ੀਰ ਮਸੀਹ ਵਾਸੀ ਵਾਰਡ ਨੰਬਰ 1 ਮਿਸ਼ਨ ਬਸਤੀ ਮੱਖੂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਨੇੜੇ ਰੇਲਵੇ ਸਟੇਸ਼ਨ ਮੱਖੂ ਖੜ੍ਹਾ ਗੱਲਾਂ-ਬਾਤਾਂ ਕਰ ਰਿਹਾ ਸੀ ਤਾਂ ਮੁਲਜ਼ਮ ਸਾਗਰ ਪੁੱਤਰ ਸੁਖਦੇਵ ਸਿੰਘ ਵੀ ਉੱਥੇ ਆ ਗਿਆ ਤੇ ਉਸ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ।
ਜਿਸ ’ਤੇ ਮੁਲਜ਼ਮ ਸਾਗਰ ਨੇ ਬਾਕੀ ਮੁਲਜ਼ਮ ਬਿੱਲਾ, ਕੈਪਟਨ ਪੁੱਤਰ ਸ਼ਿੰਦਰ ਅਤੇ ਭੁੱਲਰ ਪੁੱਤਰ ਕਾਲਾ ਵਾਸੀ ਈਸਾ ਨਗਰੀ ਮੱਖੂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।