ਅਮਰੀਕੀ ਦੂਤਘਰ ਦੀ ਕਾਰਵਾਈ 'ਚ ਫਸੇ ਪੰਜਾਬ ਦੇ ਨਾਮੀ ਏਜੰਟ, 7 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

Wednesday, Sep 18, 2024 - 11:47 AM (IST)

ਅਮਰੀਕੀ ਦੂਤਘਰ ਦੀ ਕਾਰਵਾਈ 'ਚ ਫਸੇ ਪੰਜਾਬ ਦੇ ਨਾਮੀ ਏਜੰਟ, 7 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਵਾਸ਼ਿੰਗਟਨ- ਯੂ.ਐਸ ਅੰਬੈਸੀ ਨੇ ਪੰਜਾਬ ਦੇ ਵੀਜ਼ਾ ਏਜੰਟਾਂ ਵਿਰੁੱਧ ਇਕ ਵੱਡੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ ਏਜੰਟਾਂ 'ਤੇ ਅਮਰੀਕੀ ਵੀਜ਼ਾ ਲਈ ਜਾਅਲੀ ਕੰਮ ਦੇ ਤਜਰਬੇ ਅਤੇ ਸਿੱਖਿਆ ਸਰਟੀਫਿਕੇਟ ਜਮ੍ਹਾਂ ਕਰਾਉਣ ਦਾ ਦੋਸ਼ ਹੈ, ਤਾਂ ਜੋ ਅਮਰੀਕੀ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਸਕੇ। ਪੰਜਾਬ ਦੀਆਂ ਕੁਝ ਨਿੱਜੀ ਕੰਪਨੀਆਂ ਦੇ ਮਾਲਕਾਂ 'ਤੇ ਵੀ ਜਾਅਲੀ ਸਰਟੀਫਿਕੇਟ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਇਹ ਏਜੰਟ ਅਮਰੀਕੀ ਦੂਤਘਰ ਅਤੇ ਸਰਕਾਰ ਨੂੰ ਧੋਖਾ ਦੇਣ ਲਈ ਗਲਤ ਸੂਚਨਾਵਾਂ ਦਿੰਦੇ ਸਨ। ਅਮਰੀਕੀ ਦੂਤਘਰ ਦੇ ਅਧਿਕਾਰੀ ਐਰਿਕ ਸੀ ਮੋਲੀਟਰਸ ਨੇ ਇਸ ਸਬੰਧ ਵਿੱਚ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੂੰ ਸ਼ਿਕਾਇਤ ਭੇਜੀ ਸੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।

PunjabKesari

ਸ਼ਿਕਾਇਤ ਵਿੱਚ "ਰੈੱਡ ਲੀਫ ਇਮੀਗ੍ਰੇਸ਼ਨ", "ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ" ਅਤੇ ਹੋਰ ਕੰਪਨੀਆਂ ਦੇ ਨਾਮ ਸਾਹਮਣੇ ਆਏ ਹਨ। ਅਮਰੀਕੀ ਦੂਤਘਰ ਨੇ ਪੰਜਾਬ ਪੁਲਿਸ ਤੋਂ ਇਨ੍ਹਾਂ ਸਾਰਿਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਨੇ ਇਨ੍ਹਾਂ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਹੋਰ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਏਜੰਟਾਂ ਨੇ ਕਿੰਨੀਆਂ ਜਾਅਲੀ ਵੀਜ਼ਾ ਅਰਜ਼ੀਆਂ ਬਣਾਈਆਂ ਹਨ ਅਤੇ ਇਨ੍ਹਾਂ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹੋ ਸਕਦੇ ਹਨ।

PunjabKesari
ਇਸ ਮਾਮਲੇ 'ਚ ਘੱਟੋ-ਘੱਟ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਮਨਦੀਪ ਸਿੰਘ ਅਤੇ ਪੂਨਮ ਰਾਣੀ (ਜ਼ੀਰਕਪੁਰ), ਅੰਕੁਰ ਕੇਹਰ (ਲੁਧਿਆਣਾ), ਅਕਸ਼ੈ ਸ਼ਰਮਾ ਅਤੇ ਕਮਲਜੀਤ ਕਾਂਸਲ (ਮੁਹਾਲੀ), ਰੋਹਿਤ ਭੱਲਾ (ਲੁਧਿਆਣਾ) ਅਤੇ ਕੀਰਤੀ ਸੂਦ (ਬਰਨਾਲਾ) ਸ਼ਾਮਲ ਹਨ। ਅਮਨਦੀਪ ਸਿੰਘ ਅਤੇ ਪੂਨਮ ਰਾਣੀ (ਜ਼ੀਰਕਪੁਰ): ਇਹ ਦੋਵੇਂ “ਰੈੱਡ ਲੀਫ ਇਮੀਗ੍ਰੇਸ਼ਨ”, ਚੰਡੀਗੜ੍ਹ ਦੇ ਭਾਈਵਾਲ ਹਨ। ਅੰਕੁਰ ਕੇਹਰ (ਲੁਧਿਆਣਾ): ਅੰਕੁਰ "ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ" ਦਾ ਮਾਲਕ ਹੈ। ਇਸ ਤੋਂ ਇਲਾਵਾ ਉਹ ''ਰੁਦਰ ਕੰਸਲਟੈਂਸੀ ਸਰਵਿਸ'' ਚਲਾਉਂਦਾ ਹੈ, ਜੋ ਅਮਰੀਕਾ ਦੇ ਵੀਜ਼ਿਆਂ ਲਈ ਫੰਡਾਂ ਦਾ ਪ੍ਰਬੰਧ ਕਰਨ ਦੇ ਬਦਲੇ ਮੋਟੀਆਂ ਰਕਮਾਂ ਵਸੂਲਦਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀਆਂ ਸੂਬਾਈ ਚੋਣਾਂ 'ਚ 27 ਪੰਜਾਬੀ ਅਜ਼ਮਾ ਰਹੇ ਕਿਸਮਤ

ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ ਦੂਤਘਰ ਨੇ ਪੰਜਾਬ ਦੇ ਵੀਜ਼ਾ ਏਜੰਟਾਂ ਦੁਆਰਾ ਜਮ੍ਹਾਂ ਕਰਵਾਏ ਜਾਅਲੀ ਦਸਤਾਵੇਜ਼ਾਂ ਦਾ ਪਤਾ ਲਗਾਇਆ। ਇਨ੍ਹਾਂ ਏਜੰਟਾਂ 'ਤੇ ਵੀਜ਼ਾ ਪ੍ਰਕਿਰਿਆ ਵਿਚ ਧੋਖਾਧੜੀ ਕਰਨ ਅਤੇ ਅਮਰੀਕੀ ਸਰਕਾਰ ਨੂੰ ਗੁੰਮਰਾਹ ਕਰਨ ਲਈ ਅਮਰੀਕੀ ਵੀਜ਼ਾ ਅਰਜ਼ੀ ਵਿਚ ਜਾਅਲੀ ਸਿੱਖਿਆ ਸਰਟੀਫਿਕੇਟ ਅਤੇ ਕੰਮ ਦੇ ਤਜ਼ਰਬੇ ਦੇ ਦਸਤਾਵੇਜ਼ ਸ਼ਾਮਲ ਕਰਨ ਦਾ ਦੋਸ਼ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਏਜੰਟ ਬਿਨੈਕਾਰਾਂ ਤੋਂ ਮੋਟੀਆਂ ਫੀਸਾਂ ਵਸੂਲ ਕੇ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਲਈ ਜਾਅਲੀ ਸਰਟੀਫਿਕੇਟ ਤਿਆਰ ਕਰਦੇ ਸਨ। ਇਨ੍ਹਾਂ ਵਿੱਚ ਫਰਜ਼ੀ ਕੰਮ ਦਾ ਤਜਰਬਾ ਅਤੇ ਸਿੱਖਿਆ ਸਰਟੀਫਿਕੇਟ ਸ਼ਾਮਲ ਸਨ। ਇਹ ਦਸਤਾਵੇਜ਼ ਅਮਰੀਕੀ ਦੂਤਾਵਾਸ ਨੂੰ ਅਸਲੀ ਸਰਟੀਫਿਕੇਟ ਵਜੋਂ ਪੇਸ਼ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News