ਧੋਖੇ ਨਾਲ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ, ਮੰਗੇ 15 ਲੱਖ ਰੁਪਏ

Tuesday, Aug 27, 2019 - 02:43 PM (IST)

ਧੋਖੇ ਨਾਲ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ, ਮੰਗੇ 15 ਲੱਖ ਰੁਪਏ

ਫਿਰੋਜ਼ਪੁਰ (ਮਲਹੋਤਰਾ) : ਇਕ ਔਰਤ ਨੇ ਆਪਣੇ ਪੁੱਤਰ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਆਪਣੇ ਜਾਣਕਾਰ ਵਿਅਕਤੀ ਨੂੰ ਕੋਲ ਬੁਲਾਇਆ ਤੇ ਉਸ ਦੀ ਕੁੱਟਮਾਰ ਕਰਕੇ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ 15 ਲੱਖ ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਘਟਨਾ ਛਾਉਣੀ ਦੇ ਅਨਾਥ ਆਸ਼ਰਮ ਚੌਕ ਦੇ ਕੋਲ ਹੋਈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਬਲਜਿੰਦਰ ਸਿੰਘ ਵਾਸੀ ਪਿੰਡ ਕੋਕਰੀ ਜ਼ਿਲਾ੍ਹ ਮੋਗਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਸੰਜਨਾ ਵਾਸੀ ਪਿੰਡ ਰੌਸ਼ਨ ਸ਼ਾਹ ਬੁੱਟਰ ਹਾਲ ਅਾਬਾਦ ਬਸਤੀ ਨਿਜ਼ਾਮਦੀਨ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸਦਾ ਮੁੰਡਾ ਬਹੁਤ ਬੀਮਾਰ ਹੈ ਤੇ ਉਸ ਨੇ ਬਲਜਿੰਦਰ ਨੂੰ ਆਪਣੇ ਕੋਲ ਬੁਲਾਇਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਉਹ ਬੱਸ ਸਟੈਂਡ ਤੋਂ ਅਨਾਥ ਆਸ਼ਰਮ ਚੌਕ ਪੁੱਜਾ ਤਾਂ ਸੰਜਨਾ ਉਸ ਨੂੰ ਆਪਣੇ ਨਾਲ ਇਕ ਕਮਰੇ ਵਿਚ ਲੈ ਗਈ ਜਿੱਥੇ ਕਸ਼ਮੀਰ ਸਿੰਘ ਪਿੰਡ ਬੂਟੇਵਾਲਾ, ਜਸਦੇਵ ਸਿੰਘ ਪਿੰਡ ਪੰਡੋਰੀ ਖਤਰੀਆਂ, ਰਣਵੀਰ ਸਿੰਘ ਪਿੰਡ ਸਤੀਏਵਾਲਾ ਅਤੇ ਇਕ ਹੋਰ ਔਰਤ ਭੋਲਾ ਵਾਸੀ ਲੱਖੋ ਕੇ ਬਹਿਰਾਮ ਪਹਿਲਾਂ ਤੋਂ ਹੀ ਮੌਜੂਦ ਸਨ।

ਉਸ ਨੇ ਦੋਸ਼ ਲਾਏ ਕਿ ਉਥੇ ਪੰਜਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸਦੇ ਕੱਪਡ਼ੇ ਜ਼ਬਰਦਸਤੀ ਉਤਰਵਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ15 ਲੱਖ ਰੁਪਏ ਦੀ ਮੰਗ ਕੀਤੀ। ਥਾਣਾ ਕੈਂਟ ਮੁਖੀ ਪ੍ਰਵੀਨ ਕੁਮਾਰ ਅਨੁਸਾਰ ਉਕਤ ਵਿਅਕਤੀ ਪੈਸਿਆਂ ਦਾ ਬੰਦੋਬਸਤ ਕਰਨ ਦਾ ਬਹਾਨਾ ਲਗਾ ਕੇ ਉਕਤ ਦੋਸ਼ੀਆਂ ਕੋਲੋਂ ਨਿਕਲਿਆ ਤੇ ਸਿੱਧਾ ਥਾਣੇ ਪਹੁੰਚ ਕੇ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ਤੇ ਉਸਦੇ ਦੱਸੇ ਟਿਕਾਣੇ ਤੇ ਛਾਭਾ ਮਾਰ ਕੇ ਉਥੋਂ ਚਾਰ ਦੋਸ਼ੀਆਂ ਸੰਜਨਾ, ਭੋਲਾ, ਜਸਦੇਵ ਸਿੰਘ ਤੇ ਕਸ਼ਮੀਰ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਸਾਰੇ ਦੋਸ਼ੀਆਂ ਖਿਲਾਫ ਆਈ.ਪੀ.ਸੀ. ਤੇ ਆਈ.ਟੀ. ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News