ਪੰਜਾਬੀਆਂ ਸਿਰੋਂ 7.5 ਲੱਖ ਰੁਪਏ ਦੀ ਰੋਟੀ ਹੀ ਖਾ ਗਏ ਦਿੱਲੀ ਤੋਂ ਆਏ 300 ''ਬਾਬੂ'': ਪਰਗਟ ਸਿੰਘ
Friday, Mar 13, 2026 - 04:17 PM (IST)
ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਫ਼ਜ਼ੂਲ ਖ਼ਰਚਿਆਂ ਕਾਰਨ ਪੰਜਾਬ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੇ 14 ਜਨਵਰੀ ਨੂੰ ਮੁਕਤਸਰ ਵਿਖੇ ਮਾਘੀ ਮੇਲੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੇ ਖ਼ਰਚਿਆਂ ਦੇ ਅੰਕੜੇ ਸਾਂਝੇ ਕਰਦਿਆਂ ਸਰਕਾਰ ਨੂੰ ਘੇਰਿਆ ਹੈ।
ਪਰਗਟ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਲਈ ਪੰਜਾਬ ਦੇ ਖ਼ਜ਼ਾਨੇ ਵਿਚੋਂ ਲੱਗਭਗ 4 ਕਰੋੜ ਰੁਪਏ ਖ਼ਰਚ ਕੀਤੇ ਗਏ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਹੈਰਾਨੀਜਨਕ ਤੌਰ 'ਤੇ ਦਿੱਲੀ ਤੋਂ ਆਏ ਸਿਰਫ਼ 300 'ਬਾਬੂਆਂ' ਦੇ ਖਾਣੇ 'ਤੇ ਹੀ 7.5 ਲੱਖ ਰੁਪਏ ਖ਼ਰਚ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਖ਼ਰਚਿਆਂ ਕਾਰਨ ਹੀ ਪੰਜਾਬ ਦਾ ਕਰਜ਼ਾ ਅੱਜ 4.17 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।
Such wasteful spending has pushed Punjab’s debt to ₹4.17 lakh crore under the @BhagwantMann government.
— Pargat Singh (@PargatSOfficial) March 13, 2026
On 14 January 2026, during the Maghi Mela in Muktsar, @AamAadmiParty spent nearly ₹4 crore from the public treasury on a state-level event. Around 300 officials from Delhi… pic.twitter.com/QZ0r1ssIKd
ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਇਸ ਵੱਡੀ ਰੈਲੀ ਜਾਂ ਸਮਾਗਮ ਤੋਂ ਨਾ ਤਾਂ ਮੁਕਤਸਰ ਦੇ ਵਿਕਾਸ ਲਈ ਕੁਝ ਹਾਸਲ ਹੋਇਆ ਅਤੇ ਨਾ ਹੀ ਆਮ ਲੋਕਾਂ ਦਾ ਕੋਈ ਭਲਾ ਹੋਇਆ ਹੈ। ਉਨ੍ਹਾਂ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਮਾਗਮ ਰਾਹੀਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲਾਪਤਾ ਸਰੂਪਾਂ ਬਾਰੇ ਝੂਠ ਪਰੋਸਿਆ ਗਿਆ ਅਤੇ ਪੰਜਾਬ ਦੇ ਲੋਕਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਗਈ ਹੈ।
