ਪਟਵਾਰੀ ਵੱਲੋਂ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਮਾਮਲੇ ''ਚ ਨਵਾਂ ਮੋੜ
Wednesday, Aug 28, 2024 - 03:16 PM (IST)
ਸਮਰਾਲਾ (ਬਿਪਨ): ਬੀਤੇ ਦਿਨੀਂ ਸਮਰਾਲਾ ਦੀ ਤਹਿਸੀਲ ਕੰਪਲੈਕਸ ਵਿਚ ਇਕ ਪਟਵਾਰੀ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ। ਇਸ ਮਾਮਲੇ 'ਚ ਅਤੇ ਭਾਰੀ ਹੰਗਾਮੇ ਤੋਂ ਬਾਅਦ ਪਟਵਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਸਮੂਹ ਪਟਵਾਰੀ ਯੂਨੀਅਨ ਨਾਲ ਸਾਂਝੇ ਤੌਰ 'ਤੇ ਕੀਤੀ ਪ੍ਰੈੱਸ ਕਾਨਫਰੰਸ।
ਇਹ ਖ਼ਬਰ ਵੀ ਪੜ੍ਹੋ - ਨਸ਼ਾ ਤਸਕਰਾਂ ਨੂੰ CM ਮਾਨ ਦੀ ਸਿੱਧੀ ਚਿਤਾਵਨੀ (ਵੀਡੀਓ)
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਵਿਅਕਤੀਆਂ ਵੱਲੋਂ ਸਮਰਾਲਾ ਦੀ ਤਹਿਸੀਲ ਕੰਪਲੈਕਸ ਵਿਚ ਹੰਗਾਮਾ ਕੀਤਾ ਗਿਆ, ਜਿਸ ਵਿਚ ਪਟਵਾਰੀ ਚਮਨ ਲਾਲ 'ਤੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਏ ਗਏ। ਉਨ੍ਹਾਂ ਕਿਹਾ ਕਿ ਉਹ ਦੋਸ਼ ਬਿਲਕੁਲ ਬੇਬੁਨਿਆਦ ਹਨ। ਪੂਰਾ ਮਾਮਲਾ ਦੱਸਦੇ ਹੋਏ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਿਸ ਜ਼ਮੀਨ ਦਾ ਇੰਤਕਾਲ ਕਰਵਾਉਣ ਲਈ ਇਹ ਲੋਕ ਆਏ ਸਨ, ਇਹ ਜ਼ਮੀਨ ਪਿੰਡ ਮਾਣਕੀ ਦੇ ਕਿਸੇ ਡੇਰੇ ਦੀ ਜ਼ਮੀਨ ਹੈ ਜਿਸ ਦਾ ਇੰਤਕਾਲ ਗੁਰੂ ਤੋਂ ਚੇਲੇ ਨੂੰ ਜਾਂਦਾ ਹੈ। ਇਨ੍ਹਾਂ ਲੋਕਾਂ ਦਾ ਇਸ ਜ਼ਮੀਨ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਫਿਰ ਵੀ ਇਨ੍ਹਾਂ ਲੋਕਾਂ ਨੇ ਪਟਵਾਰੀ ਚਮਨ ਲਾਲ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਪਟਵਾਰੀ ਚਮਨ ਲਾਲ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਖੁੰਦਕ ਕਰਕੇ ਇਨ੍ਹਾਂ ਨੇ ਤਹਿਸੀਲ ਵਿਚ ਬੀਤੇ ਦਿਨੀਂ ਵੱਡਾ ਹੰਗਾਮਾ ਕੀਤਾ ਅਤੇ ਪਟਵਾਰੀ ਉੱਪਰ 7 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਇਆ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਅਹਿਮ ਫ਼ੈਸਲੇ
ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਸ਼ਿਕਾਇਤ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ, ਡੀ.ਐੱਸ.ਪੀ. ਤਰਲੋਚਨ ਸਿੰਘ ਸਮਰਾਲਾ ਅਤੇ ਤਹਿਸੀਲਦਾਰ ਸਵਰਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਅਗਰ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪਟਵਾਰ ਯੂਨੀਅਨ ਵੱਲੋਂ ਅੱਗੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8