SBI ''ਚ ਲੱਖਾਂ ਰੁਪਏ ਦੀ ਹੇਰਾਫੇਰੀ! ਮਹਿਲਾ ਕਰਮਚਾਰੀ ''ਤੇ ਲੱਗੇ ਗੰਭੀਰ ਦੋਸ਼

Friday, Mar 06, 2026 - 12:17 PM (IST)

SBI ''ਚ ਲੱਖਾਂ ਰੁਪਏ ਦੀ ਹੇਰਾਫੇਰੀ! ਮਹਿਲਾ ਕਰਮਚਾਰੀ ''ਤੇ ਲੱਗੇ ਗੰਭੀਰ ਦੋਸ਼

ਲੁਧਿਆਣਾ (ਰਾਜ): ਸਟੇਟ ਬੈਂਕ ਆਫ਼ ਇੰਡੀਆ (SBI) ਦੀ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਬ੍ਰਾਂਚ ਵਿਚ ਕਰੋੜਾਂ ਦੀ ਹੇਰਾਫੇਰੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੀ ਹੀ ਇਕ ਮਹਿਲਾ ਕਰਮਚਾਰੀ 'ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬੈਂਕ ਖਾਤਿਆਂ ਵਿਚ ਹੇਰਾਫੇਰੀ ਕਰਕੇ ਕਰੀਬ 37.78 ਲੱਖ ਰੁਪਏ ਹੜੱਪਣ ਦੇ ਦੋਸ਼ ਲੱਗੇ ਹਨ। ਮੁਲਜ਼ਮ ਮਹਿਲਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਕਿ ਦੁਗਰੀ ਦੀ ਰਹਿਣ ਵਾਲੀ ਸੀ।

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਬੈਂਕ ਮੈਨੇਜਰ ਕਮਲਜੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਮਈ 2023 ਤੋਂ ਇਸ ਸ਼ਾਖਾ ਵਿਚ ਤਾਇਨਾਤ ਸੀ। ਦੋਸ਼ ਹੈ ਕਿ ਡਿਊਟੀ ਦੌਰਾਨ ਉਸ ਨੇ ਬੈਂਕ ਦੇ ਖਾਤਿਆਂ ਵਿਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਅਤੇ ਧੋਖਾਧੜੀ ਨਾਲ 37,78,707 ਰੁਪਏ ਦੀ ਰਾਸ਼ੀ ਕਢਵਾ ਲਈ। ਇਸ ਹੇਰਾਫੇਰੀ ਨਾਲ ਮੁਲਜ਼ਮ ਨੇ ਨਾ ਸਿਰਫ਼ ਖ਼ੁਦ ਨੂੰ ਨਾਜਾਇਜ਼ ਲਾਭ ਪਹੁੰਚਾਇਆ, ਸਗੋਂ ਬੈਂਕ ਨੂੰ ਭਾਰੀ ਵਿੱਤੀ ਨੁਕਸਾਨ ਵੀ ਪਹੁੰਚਾਇਆ ਹੈ। ਬੈਂਕ ਪ੍ਰਬੰਧਨ ਵੱਲੋਂ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਸਤੰਬਰ 2025 ਨੂੰ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਮਹਿਲਾ ਕਰਮਚਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News