ਮਾਂ-ਪੁੱਤ ਨੇ ਵਿਦੇਸ਼ ਭੇਜਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ 29 ਲੱਖ ਰੁਪਏ
Sunday, Nov 02, 2025 - 01:43 PM (IST)
ਲੁਧਿਆਣਾ (ਪੰਕਜ)- ਵਿਦੇਸ਼ ਭੇਜਣ ਦੇ ਨਾਂ ’ਤੇ 29 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਡਾਬਾ ਪੁਲਸ ਵਲੋਂ ਮਾਂ-ਬੇਟੇ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇੰਦਰਜੀਤ ਸਿੰਘ ਪੁੱਤਰ ਕਾਕਾ ਸਿੰਘ ਨਿਵਾਸੀ ਲੋਹਾਰਾ ਨੇ ਦੋਸ਼ ਲਾਇਆ ਕਿ ਪਿੰਡ ਕਾਕੋਵਾਲ ਨਿਵਾਸੀ ਦਵਿੰਦਰ ਕੌਰ ਪਤਨੀ ਬਲਵਿੰਦਰਜੀਤ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਬਲਵਿੰਦਰਜੀਤ ਸਿੰਘ ਨੇ ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਅਤੇ 28 ਲੱਖ 65 ਹਜ਼ਾਰ ਰੁਪਏ ਵਸੂਲ ਕੇ ਜਲਦ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਸਵੇਰੇ-ਸਵੇਰੇ ਸਕੂਲ 'ਚ ਹੋ ਗਿਆ ਧਮਾਕਾ!
ਤੈਅ ਸਮਾਂ ਨਿਕਲ ਜਾਣ ਤੋਂ ਬਾਅਦ ਜਦੋਂ ਉਸ ਨੇ ਮਾਂ-ਬੇਟੇ ਨੂੰ ਜਲਦ ਵੀਜ਼ਾ ਦਿਵਾਉਣ ਦਾ ਦਬਾਅ ਬਣਾਇਆ ਤਾਂ ਪਹਿਲਾਂ ਤਾਂ ਉਹ ਉਸ ਨੂੰ ਬਹਾਨੇ ਬਣਾਉਂਦੇ ਰਹੇ ਪਰ ਬਾਅਦ ਵਿਚ ਉਨ੍ਹਾਂ ਨੇ ਉਸ ਦਾ ਫੋਨ ਹੀ ਚੁੱਕਣਾ ਬੰਦ ਕਰ ਦਿੱਤਾ। ਮੁਲਜ਼ਮਾਂ ਨੇ ਨਾ ਤਾਂ ਉਸ ਦੀ ਰਕਮ ਵਾਪਸ ਕੀਤੀ ਅਤੇ ਨਾ ਹੀ ਵੀਜ਼ਾ ਦਿਵਾਇਆ। ਪੁਲਸ ਨੇ ਦੋਵਾਂ ਨੂੰ ਨਾਮਜਜ਼ਦ ਕਰ ਲਿਆ ਹੈ।
