ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਵਾਲਾ ਗ੍ਰਿਫ਼ਤਾਰ

Monday, Oct 19, 2020 - 05:45 PM (IST)

ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਵਾਲਾ ਗ੍ਰਿਫ਼ਤਾਰ

ਗੁਰਦਾਸਪੁਰ (ਜ. ਬ.) : ਇਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ 2 ਮੁਲਜ਼ਮਾਂ 'ਚੋਂ ਇਕ ਨੂੰ ਤਿੱਬੜ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿੱਬੜ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਕਲਾਨੌਰ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਨਾਬਾਲਗ ਲੜਕੀ ਜਦ ਖੇਤਾਂ 'ਚ ਬਾਥਰੂਮ ਆਦਿ ਲਈ ਗਈ ਤਾਂ ਉਥੇ ਅਮਨ ਪੁੱਤਰ ਬੀਰਾ ਮਸੀਹ ਅਤੇ ਰੋਬਨ ਪੁੱਤਰ ਮਾਨਾ ਮਸੀਹ ਵਾਸੀ ਪਿੰਡ ਬੱਬਰੀ ਨੰਗਲ, ਉਸ ਨੂੰ ਡਰਾ ਧਮਕਾ ਕੇ ਮੋਟਰਸਾਈਕਲ 'ਤੇ ਬੈਠਾ ਕੇ ਕਿਸੇ ਅਣਪਛਾਤੇ ਸਥਾਨ 'ਤੇ ਲੈ ਗਏ ਅਤੇ ਉਥੇ ਅਮਨ ਨੇ ਉਸ ਨਾਲ ਜਬਰਦਸ਼ਤੀ ਦੋ ਵਾਰ ਜਬਰ-ਜ਼ਨਾਹ ਕੀਤਾ। ਅਗਲੀ ਸਵੇਰੇ ਮੁਲਜ਼ਮ ਪੀੜਤਾ ਨੂੰ ਪਿੰਡ ਦੇ ਬਾਹਰ ਉਤਾਰ ਕੇ ਫਰਾਰ ਹੋ ਗਏ।

ਪੁਲਸ ਅਧਿਕਾਰੀ ਅਨੁਸਾਰ ਇਸ ਸਬੰਧੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਅਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਤਾਂਕਿ ਦੂਸਰੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।


author

Gurminder Singh

Content Editor

Related News