ਸਕੂਲ ’ਚ ਪੜ੍ਹਦੀ ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਇੰਤਰਾਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ

Friday, Mar 13, 2026 - 02:58 AM (IST)

ਸਕੂਲ ’ਚ ਪੜ੍ਹਦੀ ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ ’ਚ ਫਸਾ ਕੇ ਇੰਤਰਾਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ

ਫਗਵਾੜਾ (ਜਲੋਟਾ) - ਫਗਵਾੜਾ ਵਿਚ ਵਾਪਰੀ ਇਕ ਸ਼ਰਮਨਾਕ ਘਟਨਾ ਵਿਚ ਸਨਸਨੀਖੇਜ਼ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਉਸੇ ਸਕੂਲ ਵਿਚ ਪੜ੍ਹਨ ਵਾਲੀ ਇਕ ਨਾਬਾਲਗ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਲਿਆ, ਉਸਨੂੰ ਬਲੈਕਮੇਲ ਕੀਤਾ ਅਤੇ ਇਕ ਜਾਅਲੀ ਆਈ. ਡੀ. ਬਣਾ ਕੇ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ।

ਜਾਣਕਾਰੀ ਅਨੁਸਾਰ ਪੀੜਤ ਸਕੂਲੀ ਵਿਦਿਆਰਥਣ ਪੂਜਾ (ਕਾਲਪਨਿਕ ਨਾਮ) ਦੀ ਮਾਂ ਨੇ ਰਾਵਲਪਿੰਡੀ ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਉਸਦੀ ਧੀ, ਜੋ ਕਿ 10ਵੀਂ ਜਮਾਤ ਵਿਚ ਪੜ੍ਹਦੀ ਸੀ, ਨੂੰ ਕਥਿਤ ਤੌਰ ’ਤੇ ਉਸੇ ਸਕੂਲ ਵਿਚ ਪੜ੍ਹਦੇ ਇੱਕ ਨੌਜਵਾਨ, ਹਰਸ਼ਦੀਪ ਸਿੰਘ ਉਰਫ਼ ਹਰਸ਼ ਨੇ ਪ੍ਰੇਮ ਜਾਲ ਵਿਚ ਫਸਾਇਆ ਸੀ, ਨੇ ਪਹਿਲਾਂ ਉਸ ਦੀਆਂ ਇੰਤਰਾਜ਼ਯੋਗ ਤਸਵੀਰਾਂ ਖਿੱਚੀਆਂ ਅਤੇ ਫਿਰ ਉਸਦੀ ਧੀ ਨੂੰ ਬਲੈਕਮੇਲ ਕਰਦੇ ਹੋਏ ਨੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਸੀਹੇ ਦਿੱਤੇ ਹਨ।

ਪੀੜਤਾ ਦੇ ਅਨੁਸਾਰ, ਹਰਸ਼ਦੀਪ ਸਿੰਘ ਉਰਫ਼ ਹਰਸ਼ ਨੇ ਫਿਰ ਇਕ ਜਾਅਲੀ ਆਈ.ਡੀ. ਬਣਾਈ ਅਤੇ ਉਸਦੀ ਧੀ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।

ਸਮਾਚਾਰ ਲਿੱਖਣ ਸਮੇਂ ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਰਾਵਲਪਿੰਡੀ ਪੁਲਸ ਸਟੇਸ਼ਨ ਵਿਚ ਦੋਸ਼ੀ ਹਰਸ਼ਦੀਪ ਸਿੰਘ ਉਰਫ਼ ਹਰਸ਼ ਵਿਰੁੱਧ ਆਈ .ਪੀ.ਸੀ. ਦੀ ਧਾਰਾ 351 (2) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਵਿਆਪਕ ਜਨਤਕ ਚਰਚਾ ਦਾ ਵਿਸ਼ਾ ਬਣ ਗਿਆ ਹੈ।


author

Inder Prajapati

Content Editor

Related News