ਟਰੇਨ ''ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
Friday, Nov 15, 2024 - 05:57 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਰੇਨ 'ਚ ਇਕ ਵਿਅਕਤੀ, ਜੋ ਉੱਤਰ ਪ੍ਰਦੇਸ਼ ਤੋਂ ਜਲੰਧਰ ਆ ਰਿਹਾ ਸੀ। ਇਸ ਦੌਰਾਨ ਉਹ ਢੰਡਾਰੀ ਕਲਾਂ ਸਟੇਸ਼ਨ ਨੇੜੇ ਪਾਨ ਥੁੱਕਣ ਲਈ ਟਰੇਨ ਦੀ ਖਿੜਕੀ ਕੋਲ ਗਿਆ ਤਾਂ ਉਸ ਦੀ ਬਾਂਹ ਕਿਸੇ ਖੰਭੇ ਜਾਂ ਕਿਸੇ ਹੋਰ ਚੀਜ਼ ਨਾਲ ਟਕਰਾ ਗਈ, ਜਿਸ ਕਾਰਨ ਉਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਉਸ ਵਿਅਕਤੀ ਦੀ ਬਾਂਹ ਹੀ ਸਰੀਰ ਨਾਲੋਂ ਵੱਖ ਹੋ ਗਈ। ਇਸ ਮੌਕੇ ਉਸ ਦੇ ਸਾਥੀਆਂ ਨੇ ਚੇਨ ਖਿੱਚ ਕੇ ਟਰੇਨ ਰੁਕਵਾਈ ਤੇ ਜ਼ਖ਼ਮੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ ; ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆ ਗਿਆ ਮਜ਼ਦੂਰ
ਜ਼ਖ਼ਮੀ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਰਹਿਣ ਵਾਲੇ ਅਨੂਪ ਵਜੋਂ ਹੋਈ ਹੈ। ਉਹ ਸੀਤਾਪੁਰ ਤੋਂ ਜਲੰਧਰ ਛਪਰਾ ਐਕਸਪ੍ਰੈੱਸ 'ਚ ਸਵਾਰ ਹੋ ਕੇ ਆ ਰਿਹਾ ਸੀ। ਹਾਦਸੇ ਸਮੇਂ ਉਸ ਦੇ ਬੱਚੇ ਤੇ ਪਤਨੀ ਵੀ ਉਸ ਦੇ ਨਾਲ ਹੀ ਸੀ। ਫਿਲਹਾਲ ਉਸ ਦੀ ਹਾਲਤ ਹਸਪਤਾਲ 'ਚ ਗੰਭੀਰ ਬਣੀ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e