ਕਿਸਾਨ ਜਥੇਬੰਦੀਆਂ ਦੇ ਧਰਨੇ ਦੇ ਬਾਵਜੂਦ ਕੱਟਿਆ ਗਿਆ ਟੋਲ!

Saturday, Feb 28, 2026 - 11:22 AM (IST)

ਕਿਸਾਨ ਜਥੇਬੰਦੀਆਂ ਦੇ ਧਰਨੇ ਦੇ ਬਾਵਜੂਦ ਕੱਟਿਆ ਗਿਆ ਟੋਲ!

ਲੁਧਿਆਣਾ (ਅਨਿਲ): ਲਾਡੋਵਾਲ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਜਾਣ ਲਈ ਟੋਲ 'ਤੇ ਲੱਗੇ ਬੂਮ ਖੋਲ੍ਹ ਦਿੱਤੇ ਗਏ ਅਤੇ ਵਾਹਨਾਂ ਨੂੰ ਟੋਲ ਤੋਂ ਬਿਨਾਂ ਟੋਲ ਫੀਸ ਲਏ ਲੰਘਾਇਆ ਗਿਆ। ਪਰ ਕਿਸਾਨਾਂ ਦੇ ਸਾਹਮਣੇ ਟੋਲ ਫ੍ਰੀ ਕਰਨ ਵਾਲੇ ਲਾਡੋਵਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਟੋਲ ਤੋਂ ਲੰਘਣ ਵਾਲੇ ਕਈ ਵਾਹਨ ਚਾਲਕਾਂ ਦੇ ਖਾਤਿਆਂ ਵਿਚੋਂ ਪੈਸੇ ਫਾਸਟੈਗ (FASTag) ਰਾਹੀਂ ਕੱਟੇ ਗਏ ਜਿਸ ਤੋਂ ਪਤਾ ਲੱਗਦਾ ਹੈ ਕਿ ਟੋਲ ਪਲਾਜ਼ਾ 'ਤੇ ਧਰਨਾ ਲਗਾਉਣ ਤੋਂ ਬਾਅਦ ਵਾਹਨ ਚਾਲਕਾਂ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਟੋਲ ਦੀ ਫੀਸ ਵਸੂਲ ਕੀਤੀ ਜਾ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਧਰਨਾ ਲਗਾਉਣ ਤੋਂ ਬਾਅਦ ਕੰਪਨੀ ਵੱਲੋਂ ਆਪਣੇ ਘਾਟੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਪਰ ਅੱਜ ਜਦੋਂ ਕਿਸੇ ਵਾਹਨ ਚਾਲਕ ਵੱਲੋਂ 12:20 'ਤੇ ਆਪਣੇ ਖਾਤੇ ਵਿਚੋਂ ਪੈਸੇ ਕੱਟਣ ਦਾ ਸਬੂਤ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਟੋਲ ਪਲਾਜ਼ਾ ਦਾ ਅਸਲੀ ਚਿਹਰਾ ਸਾਹਮਣੇ ਆਇਆ ਕਿਉਂਕਿ ਟੋਲ ਪਲਾਜ਼ਾ ਵੱਲੋਂ 12 ਵਜੇ ਤੋਂ ਧਰਨਾ ਲੱਗਣ ਅਤੇ ਟੋਲ ਫ੍ਰੀ ਕਰਨ ਬਾਰੇ ਦੱਸਿਆ ਗਿਆ ਸੀ, ਪਰ ਵਾਹਨ ਚਾਲਕਾਂ ਦੇ ਧਰਨਾ ਲੱਗਣ ਤੋਂ ਬਾਅਦ ਵੀ ਫਾਸਟੈਗ ਰਾਹੀਂ ਪੈਸੇ ਕੱਟਦੇ ਰਹੇ ਜਿਸ ਕਾਰਨ ਵਾਹਨ ਚਾਲਕਾਂ ਵਿਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।


author

Anmol Tagra

Content Editor

Related News