ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ,  ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ

06/16/2024 3:09:44 PM

ਅੰਬਾਲਾ ਛਾਉਣੀ (ਬਿੰਦਰਾ) – ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਵਲੋਂ ਇਕ ਵਾਰ ਫਿਰ ਕਈ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅਕਤੂਬਰ, 2023 ਵਿਚ ਵੀ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਵਲੋਂ ਜਗਾਧਰੀ ਸਟੇਸ਼ਨ ਸਮੇਤ ਕਈ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸੇ ਅੱਤਵਾਦੀ ਸੰਗਠਨ ਦੇ ਨਾਂ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਮੁੜ ਧਮਕੀ ਭਰੀ ਚਿੱਠੀ ਭੇਜੀ ਗਈ।

ਇਹ ਵੀ ਪੜ੍ਹੋ :      SBI ਨੇ ਦਿੱਤਾ ਝਟਕਾ : ਮਹਿੰਗਾ ਹੋਇਆ ਲੋਨ, ਹੁਣ ਕਰਨਾ ਪਵੇਗਾ ਜ਼ਿਆਦਾ EMI ਦਾ ਭੁਗਤਾਨ

ਸੂਤਰਾਂ ਮੁਤਾਬਕ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਭੇਜੀ ਗਈ ਧਮਕੀ ਭਰੀ ਚਿੱਠੀ ਵਿਚ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨਾਲ ਸੰਬੰਧਤ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਦੀ ਸ਼ਹਾਦਤ ਦਾ ਬਦਲਾ ਲੈਣਗੇ। ਇਸ ਚਿੱਠੀ ਵਿਚ ਕਠੂਆ, ਪਠਾਨਕੋਟ, ਬਿਆਸ, ਫਰੀਦਕੋਟ ਅਤੇ ਬਠਿੰਡਾ ਰੇਲਵੇ ਸਟੇਸ਼ਨ ਦਾ ਨਾਂ ਲਿਖਿਆ ਹੈ। ਇਸ ਤੋਂ ਇਲਾਵਾ ਮਾਤਾ ਵੈਸ਼ਣੋ ਦੇਵੀ ਮੰਦਰ, ਸ਼ਿਵ ਮੰਦਰ ਅਮਰਨਾਥ, ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਅਤੇ ਲਾਲ ਚੌਕ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਿਚੱਠੀ ਲਿਖਣ ਵਾਲੇ ਨੇ ਰੇਲਵੇ ਸਟੇਸ਼ਨਾਂ ’ਤੇ 21 ਜੂਨ ਅਤੇ ਮੰਦਰਾਂ ਵਿਚ 23 ਜੂਨ ਨੂੰ ਧਮਾਕੇ ਕਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ :     TCS ਨੂੰ ਕਰਾਰਾ ਝਟਕਾ, ਅਮਰੀਕੀ ਅਦਾਲਤ ਨੇ 194 ਮਿਲੀਅਨ ਡਾਲਰ ਦਾ ਲਗਾਇਆ ਜੁਰਮਾਨਾ

ਦੱਸਿਆ ਜਾ ਰਿਹਾ ਹੈ ਕਿ ਧਮਕੀ ਵਾਲੀ ਇਹ ਚਿੱਠੀ ਫਿਲੌਰ ਦੇ ਡਾਕਘਰ ਤੋਂ ਭੇਜੀ ਗਈ ਹੈ, ਜਿਸ ’ਤੇ ਉਥੋਂ ਦੀ ਮੋਹਰ ਲੱਗੀ ਹੋਈ ਹੈ। ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਚੌਕਸ ਹੋ ਗਈ ਹੈ। ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਯਾਤਰੀਆਂ ਅਤੇ ਸਟੇਸ਼ਨ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਜੀ. ਆਰ. ਪੀ. ਦੇ ਥਾਣਾ ਇੰਚਾਰਜ ਅੰਬਾਲਾ ਕੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਜੀ. ਆਰ. ਪੀ. ਚੌਕਸ ਹੈ ਅਤੇ ਸਟੇਸ਼ਨ ’ਤੇ ਚੈਕਿੰਗ ਚੱਲ ਰਹੀ ਹੈ।

ਇਹ ਵੀ ਪੜ੍ਹੋ :     ਝੂਲਾ ਅਚਾਨਕ ਹੋ ਗਿਆ ਖ਼ਰਾਬ, ਹਵਾ 'ਚ ਉਲਟੇ ਲਟਕੇ ਰਹੇ 30 ਲੋਕ

ਇਹ ਵੀ ਪੜ੍ਹੋ :   PM ਮੋਦੀ ਨੇ ਇਟਲੀ 'ਚ ਕੈਨੇਡੀਅਨ PM ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਗੱਲਬਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News