ਆਯੋਧਿਆ ਰਾਮ ਮੰਦਰ 'ਤੇ ਅੱਤਵਾਦੀ ਅਲਰਟ, ਜੈਸ਼-ਏ-ਮੁਹੰਮਦ ਨੇ ਦਿੱਤੀ ਮੰਦਰ ਉਡਾਉਣ ਦੀ ਧਮਕੀ
Friday, Jun 14, 2024 - 09:57 PM (IST)
ਅਯੁੱਧਿਆ, ਅਯੁੱਧਿਆ 'ਚ ਰਾਮ ਮੰਦਰ 'ਤੇ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਜੈਸ਼-ਏ-ਮੁਹੰਮਦ ਨੇ ਰਾਮ ਮੰਦਰ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਪੂਰੇ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਦਰ ਅਤੇ ਅਯੁੱਧਿਆ ਹਵਾਈ ਅੱਡੇ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਖਬਰਾਂ ਮੁਤਾਬਕ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਰਾਮ ਮੰਦਰ 'ਤੇ ਹਮਲੇ ਦੀ ਚਿਤਾਵਨੀ ਦਾ ਆਡੀਓ ਜਾਰੀ ਕੀਤੀ ਹੈ, ਹਲਾਂਕਿ ਜਗ ਬਾਣੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਇਸ ਅੱਤਵਾਦੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਮੰਦਰ ਕੰਪਲੈਕਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਇੰਟੈਲੀਜੈਂਸ ਸਿਸਟਮ ਅਲਰਟ, ਵਧੀ ਸੁਰੱਖਿਆ
ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਅਤੇ ਖੁਫੀਆ ਤੰਤਰ ਹਰਕਤ ਵਿੱਚ ਆ ਗਿਆ ਹੈ। ਰਾਮ ਮੰਦਰ ਅਤੇ ਇਸ ਦੇ ਨਾਲ ਲੱਗਦੀਆਂ ਪਹੁੰਚ ਸੜਕਾਂ ਅਤੇ ਪ੍ਰਮੁੱਖ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਲ 2005 'ਚ ਰਾਮ ਜਨਮ ਭੂਮੀ ਕੰਪਲੈਕਸ 'ਤੇ ਹੋਏ ਅੱਤਵਾਦੀ ਹਮਲੇ 'ਚ ਇਸ ਸੰਗਠਨ ਦਾ ਨਾਂ ਸਾਹਮਣੇ ਆਇਆ ਸੀ। ਜੈਸ਼ ਰਾਮ ਜਨਮ ਭੂਮੀ ਨੂੰ ਲੈ ਕੇ ਲਗਾਤਾਰ ਜ਼ਹਿਰ ਉਗਲ ਰਿਹਾ ਹੈ। ਪ੍ਰਾਣ ਪ੍ਰਤੀਸਥਠਾ ਤੋਂ ਪਹਿਲਾਂ ਵੀ ਇਸ ਅੱਤਵਾਦੀ ਸੰਗਠਨ ਨੇ ਧਮਕੀ ਦਿੱਤੀ ਸੀ।
ਅਯੁੱਧਿਆ ਵਿੱਚ ਤਿਆਰ ਕੀਤਾ ਜਾ ਰਿਹਾ ਹੈ NSG ਹੱਬ
ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੇਂਦਰ ਸਰਕਾਰ ਇਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਨਵੇਂ ਪ੍ਰਬੰਧ ਕਰ ਰਹੀ ਹੈ। ਰਾਮਨਗਰੀ ਵਿੱਚ ਪ੍ਰਸਤਾਵਿਤ ਐਨਐਸਜੀ ਕੇਂਦਰ (NSG) ਸੁਰੱਖਿਆ ਵਿਸਤਾਰ ਵਿੱਚ ਇੱਕ ਨਵੀਂ ਕੜੀ ਹੈ। ਆਯੋਧਿਆ ਵਿੱਚ 'ਨੈਸ਼ਨਲ ਸਕਿਓਰਿਟੀ ਗਾਰਡ' (NSG) ਹੱਬ ਬਣਾਇਆ ਜਾ ਰਿਹਾ ਹੈ। ਇਹ ਦੇਸ਼ ਦਾ ਛੇਵਾਂ ਹੱਬ ਹੋਵੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਚੇਨਈ, ਹੈਦਰਾਬਾਦ, ਮੁੰਬਈ ਅਤੇ ਅਹਿਮਦਾਬਾਦ ਵਿੱਚ NSG ਹੱਬ ਸਨ। ਹੁਣ ਅਯੁੱਧਿਆ 'ਚ ਵੀ NSG ਹੱਬ ਤਿਆਰ ਹੋ ਰਿਹਾ ਹੈ। ਇਸ ਹੱਬ ਨੂੰ ਸੁਰੱਖਿਆ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਹੱਬ ਦਾ ਆਧਾਰ ਵੀ ਰਾਮ ਮੰਦਰ ਨੇੜੇ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਵੀਂ ਅਪਡੇਟ ਜਲਦ ਹੀ ਆਉਣ ਵਾਲੀ ਹੈ। ਇਸੇ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਮੱਦੇਨਜ਼ਰ ਸਰਕਾਰ ਨੇ ਇੱਥੇ ਐਨਐਸਜੀ ਹੱਬ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇੱਥੇ NSG ਹੱਬ ਦੇ ਨਿਰਮਾਣ ਤੋਂ ਬਾਅਦ ਬਲੈਕ ਕਮਾਂਡੋ ਵੀ ਤਾਇਨਾਤ ਕੀਤੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
"