ਚੰਡੀਗੜ੍ਹ ਦੇ ਵੱਡੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖ਼ਾਲੀ ਕਰਾਇਆ ਗਿਆ ਇਲਾਕਾ
Wednesday, Jun 12, 2024 - 11:59 AM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਕ੍ਰਾਈਮ ਟੀਮ ਵੀ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ CM ਮਾਨ ਦਾ ਵੱਡਾ ਸੁਨੇਹਾ, ਖ਼ੁਦ ਹੀ ਸੁਣ ਲਓ (ਵੀਡੀਓ)
ਜਾਣਕਾਰੀ ਮੁਤਾਬਕ ਸੈਕਟਰ-32 ਹਸਪਤਾਲ 'ਚ ਇਕ ਧਮਕੀ ਭਰੀ ਮੇਲ ਆਈ ਹੈ। ਇਸ 'ਚ ਲਿਖਿਆ ਹੈ ਕਿ ਕੁੱਝ ਦੀ ਦੇਰ 'ਚ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਹਸਪਤਾਲ ਦੇ ਨੇੜੇ ਦਾ ਸਾਰਾ ਰਿਹਾਇਸ਼ੀ ਇਲਾਕਾ ਹੈ ਅਤੇ ਇਸ ਦੇ ਨੇੜੇ ਸਕੂਲ ਅਤੇ ਕਾਲਜ ਵੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦੇ ਕਹਿਰ ਨੇ ਲਈਆਂ 2 ਹੋਰ ਜਾਨਾਂ, ਆਉਣ ਵਾਲੇ ਦਿਨਾਂ ਲਈ Alert ਜਾਰੀ
ਫਿਲਹਾਲ ਪੂਰੇ ਇਲਾਕੇ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8