ਪਟਨਾ ਤੇ ਜੈਪੁਰ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮਚੀ ਹਫੜਾ-ਦਫੜੀ

Tuesday, Jun 18, 2024 - 05:57 PM (IST)

ਨਵੀਂ ਦਿੱਲੀ- ਬਿਹਾਰ ਦੇ ਪਟਨਾ ਅਤੇ ਰਾਜਸਥਾਨ ਦੇ ਜੈਪੁਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਹੀ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਈ-ਮੇਲ ਰਾਹੀਂ ਭੇਜੀ ਗਈ ਧਮਕੀ 'ਚ ਲਿਖਿਆ ਗਿਆ ਹੈ ਕਿ ਦੋਵਾਂ ਹੀ ਏਅਰਪੋਰਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਭਰੇ ਈ-ਮੇਲ ਤੋਂ ਬਾਅਦ ਸੀ.ਆਈ.ਐੱਸ.ਐੱਫ. ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵਾਂ ਹੀ ਥਾਵਾਂ 'ਤੇ ਸਰਚ ਆਪਰੇਸ਼ਨ ਜਾਰੀ ਹੈ। 

PunjabKesari

ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ 'ਚ ਇਕ ਤੋਂ ਬਾਅਦ ਇਕ ਏਅਰਪੋਰਟ, ਹਸਪਤਾਲ ਅਤੇ ਸਕੂਲਾਂ ਨੂੰ ਦੇਸ਼ ਭਰ 'ਚ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈ-ਮੇਲ ਮਿਲ ਰਹੇ ਹਨ। ਧਮਕੀ ਭਰੇ ਈ-ਮੇਲ 'ਚ ਲਿਖਿਆ ਗਿਆ ਹੈ ਕਿ ਸਾਰੇ ਲੋਕ ਮਾਰੇ ਜਾਣਗੇ। ਜਾਣਕਾਰੀ ਮੁਤਾਬਕ, ਮੰਗਲਵਾਰ ਦੁਪਹਿਰ ਕਰੀਬ 1 ਵਜੇ ਧਮਕੀ ਭਰਿਆ ਈ-ਮੇਲ ਮਿਲਿਆ ਸੀ। 

 

ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ 

ਸੋਮਵਾਰ ਨੂੰ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਈ ਗਈ ਸੀ। ਜੰਮੂ-ਕਸ਼ਮੀਰ ਅੱਤਵਾਦੀ ਹਮਲੇ 'ਚ ਮਾਰੇ ਗਏ ਅੱਤਵਾਦੀਆਂ ਦੀ ਮੌਤ ਦਾ ਬਦਲਾ ਲੈਣ ਲਈ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਨਾਂ ਤੋਂ ਚਿੱਠੀ ਭੇਜੀ ਗਈ ਸੀ। ਚਿੱਠੀ 'ਚ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਚਿੱਠੀ ਮਿਲਣ ਤੋਂ ਬਾਅਦ ਪੰਜਾਬ ਪੁਲਸ ਅਤੇ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ ਅਤੇ ਤਮਾਮ ਰੇਲਵੇ ਸਟੇਸ਼ਨਾਂ 'ਤੇ ਜਾਂਚ ਕੀਤੀ ਜਾ ਰਹੀ ਹੈ। 

'ਬੈਗ 'ਚ ਬੰਬ ਰੱਖਿਆ ਹੋਇਆ ਹੈ...'

ਧਮਕੀ ਭਰੇ ਈ-ਮੇਲ ਰਾਜਸਥਾਨ ਦੇ ਕੁੱਲ 104 ਕਾਲਜਾਂ ਨੂੰ ਮਿਲੇ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ 'ਚ ਭਾਜੜ ਮਚ ਗਈ ਹੈ। ਹਫੜਾ-ਦਫੜੀ 'ਚ ਟੀਮ ਉੱਥੇ ਪਹੁੰਚ ਕੇ ਸਰਚ ਮੁਹਿੰਮ ਚਲਾ ਰਹੀ ਹੈ। ਈ-ਮੇਲ 'ਚ ਲਿਖਿਆ ਹੈ, 'ਬੈਗ 'ਚ ਬੰਬ ਰੱਖਿਆ ਹੋਇਆ ਹੈ। ਇਕ ਨੌਜਵਾਨ ਆਏਗਾ ਅਤੇ ਗੋਲੀਬਾਰੀ ਕਰੇਗਾ।' ਮੇਲ ਭੇਜਣ ਵਾਲੇ ਨੇ ਕੇ.ਐੱਨ.ਆਰ. ਗਰੁੱਪ ਦਾ ਜ਼ਿਕਰ ਕੀਤਾ ਹੈ। ਸਾਈਬਰ ਸੈੱਲ ਅਤੇ ਆਈ.ਟੀ. ਟੀਮਾਂ ਆਈ.ਪੀ. ਐਡਰੈੱਸ ਨੂੰ ਟ੍ਰੈਕ ਕਰਨ 'ਚ ਜੁਟੀਆਂ ਹਨ। 

ਦਿੱਤੀ 'ਚ ਮਿਲੀ ਸੀ ਬੰਬ ਰੱਖੇ ਹੋਣ ਦੀ ਧਮਕੀ

12 ਜੂਨ ਕੋ ਦਿੱਲ‍ੀ ਕੇ ਚਾਣਕਯਪੁਰੀ ਇਲਾਕੇ ਵਿੱਚ ਸਥਿਤ ਰੇਲਵੇ ਮਿਊਜ਼ੀਅਮ  ਨੂੰ ਬੰਬ ਦੀ ਧਮਕੀ ਇੱਕ ਈ-ਮੇਲ ਮਿਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਨੂੰ ਰੇਲਵੇ ਮਿਊਜ਼ੀਅਮ  ਦੇ ਅਧਿਕਾਰਤ ਈ-ਮੇਲ ਪਤੇ 'ਤੇ ਇਕ ਧਮਕੀ ਭਰਿਆ ਈ-ਮੇਲ ਮਿਲਿਆ, ਜਿਸ ਵਿਚ ਕਿਹਾ ਗਿਆ ਸੀ ਕਿ ਕੰਪਲੈਕਸ 'ਚ ਬੰਬ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮਿਊਜ਼ੀਅਮ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਈ-ਮੇਲ ਦੇਖਿਆ ਤਾਂ ਉਨ੍ਹਾਂ ਨੇ ਲਗਭਗ 11 ਵਜੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਬੰਬ ਦਾ ਪਤਾ ਲਗਾਉਣ ਵਾਲੀ ਟੀਮ, ਬੰਬ ਰੋਕੂ ਦਸਤੇ, ਫਾਇਰ ਬ੍ਰਿਗੇਡ ਅਧਿਕਾਰੀਆਂ ਅਤੇ ਸਥਾਨਕ ਪੁਲਸ ਨੇ ਤਲਾਸ਼ੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਫਵਾਹ ਐਲਾਨ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਈ-ਮੇਲ ਭੇਜਣ ਵਾਲੇ ਨੇ ਇਸ ਨੂੰ ਕੁਝ ਹੋਰ ਮਿਊਜ਼ੀਅਮਾਂ ਨੂੰ ਵੀ ਭੇਜਿਆ ਸੀ। 


Rakesh

Content Editor

Related News