ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਫਲਾਈਟ ''ਚ ਬੰਬ ਹੋਣ ਦੀ ਧਮਕੀ, ਪਿਛਲੇ 6 ਦਿਨਾਂ ''ਚ ਇਹ ਤੀਜਾ ਮਾਮਲਾ
Monday, Jun 03, 2024 - 12:23 PM (IST)
ਚੇਨਈ- ਉਡਾਣਾਂ ਵਿਚ ਬੰਬ ਹੋਣ ਦੀ ਧਮਕੀ ਮਿਲਣ ਦਾ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ। ਚੇਨਈ ਤੋਂ ਕੋਲਕਾਤਾ ਜਾਣ ਵਾਲੇ 'ਇੰਡੀਗੋ' ਦੇ ਇਕ ਜਹਾਜ਼ ਵਿਚ ਸੋਮਵਾਰ ਨੂੰ ਸਵੇਰੇ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ਮਗਰੋਂ ਉਡਾਣ ਸੇਵਾ 'ਚ 2 ਘੰਟੇ ਦੀ ਦੇਰੀ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਥੁਰਾਈਪੱਕਮ ਸਥਿਤ ਇੰਡੀਗੋ ਕਾਲ ਸੈਂਟਰ 'ਤੇ ਸੂਚਨਾ ਮਿਲਣ ਮਗਰੋਂ ਅਧਿਕਾਰੀ ਜਹਾਜ਼ ਨੂੰ ਇਕ ਵੱਖਰੀ ਥਾਂ 'ਤੇ ਲੈ ਗਏ ਅਤੇ ਸੁਰੱਖਿਆ ਜਾਂਚ ਕੀਤੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਪ੍ਰਕਿਰਿਆਵਾਂ ਪੂਰੀਆਂ ਹੋਣ ਮਗਰੋਂ ਜਹਾਜ਼ ਨੂੰ ਸਵੇਰੇ 10.30 ਵਜੇ ਰਵਾਨਾ ਹੋਣ ਦੀ ਆਗਿਆ ਦਿੱਤੀ ਗਈ ਹੈ।
ਦੱਸ ਦੇਈਏ ਕਿ ਪਿਛਲੇ 6 ਦਿਨਾਂ ਵਿਚ ਤੀਜਾ ਮਾਮਲਾ ਹੈ, ਜਦੋਂ ਫਲਾਈਟ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ। 28 ਮਈ ਨੂੰ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਇਕ ਉਡਾਣ ਵਿਚ ਵੀ ਬੰਬ ਹੋਣ ਦੀ ਧਮਕੀ ਮਿਲੀ ਸੀ। ਸੂਤਰਾਂ ਮੁਤਾਬਕ ਸਵੇਰੇ 10.08 ਵਜੇ ਪੂਰਨ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਅਤੇ ਜਹਾਜ਼ 10.19 ਵਜੇ ਹਵਾਈ ਅੱਡੇ 'ਤੇ ਉਤਰਿਆ। ਪੈਰਿਸ ਤੋਂ ਮੁੰਬਈ ਜਾਣ ਵਾਲੀ ਇਸ ਫਲਾਈਟ ਵਿਚ 294 ਯਾਤਰੀ ਅਤੇ ਚਾਲਕ ਦਲ ਦੇ 12 ਮੈਂਬਰ ਸਵਾਰ ਸਨ।
ਬਿਆਨ ਵਿਚ ਕਿਹਾ ਗਿਆ ਕਿ ਉਸ ਤੋਂ ਬਾਅਦ ਜਹਾਜ਼ ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ ਅਤੇ ਹਵਾਬਾਜ਼ੀ ਕੰਪਨੀ ਸਾਰੀ ਜ਼ਰੂਰੀ ਜਾਂਚ ਲਈ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰ ਰਹੀਆਂ ਹਨ। ਉਂਝ 24 ਘੰਟਿਆਂ ਦੇ ਅੰਦਰ ਉਡਾਣਾਂ ਵਿਚ ਬੰਬ ਦੀ ਜੋ ਦੋ ਧਮਕੀਆਂ ਮਿਲੀਆਂ, ਉਨ੍ਹਾਂ ਵਿਚ ਇਕ ਹੀ ਤਰ੍ਹਾਂ ਦੀ ਸਮਾਨਤਾ ਹੈ। ਦੋਵੇਂ ਹੀ ਧਮਕੀਆਂ ਜਹਾਜ਼ਾਂ ਦੇ ਪਖ਼ਾਨਿਆਂ ਵਿਚ ਮਿਲੀਆਂ।