ਜਦੋਂ ਅਚਾਨਕ ਚਮਕੇ ਕਿਸਮਤ ਦੇ ਸਿਤਾਰੇ, ਪਾਈ-ਪਾਈ ਜੋੜਨ ਵਾਲਾ ਬਣਿਆ ਲੱਖਾਂ ਦਾ ਮਾਲਕ...

Friday, Aug 26, 2016 - 01:50 PM (IST)

ਹੁਸ਼ਿਆਰਪੁਰ : ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਕਿੱਥੇ ਦੁਬਈ ਜਾਣ ਲਈ ਹੁਸ਼ਿਆਰਪੁਰ ਦੇ ਮਜ਼ਦੂਰ ਚਾਂਦ ਆਲਮ ਪੁੱਤਰ ਦਿਲਸ਼ਾਦ ਕੋਲ 80 ਹਜ਼ਾਰ ਰੁਪਏ ਵੀ ਨਹੀਂ ਸੀ ਅਤੇ ਉਹ ਪਾਈ-ਪਾਈ ਇਕੱਠੀ ਕਰਦਾ ਫਿਰ ਰਿਹਾ ਸੀ, ਜਿਸ ਕਾਰਨ ਕਾਫੀ ਪਰੇਸ਼ਾਨ ਵੀ ਰਹਿੰਦਾ ਸੀ ਪਰ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਹ ਲੱਖਾਂ ਦਾ ਮਾਲਕ ਬਣ ਗਿਆ। ਰੱਖੜੀ ਬੰਪਰ ਰਾਹੀਂ 5 ਲੱਖ ਰੁਪਏ ਦੀ ਲਾਟਰੀ ਨਿਕਲਣ ਨਾਲ ਉਸ ਦੀ ਕਿਸਮਤ ਦੇ ਸਿਤਾਰੇ ਚਮਕ ਗਏ ਹਨ। 
ਚਾਂਦ ਆਲਮ ਦਾ ਹੁਣ ਦੁਬਈ ਜਾਣ ਦਾ ਸੁਪਨਾ ਸਾਕਾਰ ਹੋਵੇਗਾ। ਲਾਟਰੀ ਵਿਕਰੇਤਾ ਬਬਲੂ ਨੇ ਜਿਵੇਂ ਹੀ ਉਸ ਨੂੰ ਦੱਸਿਆ ਕਿ ਉਸ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਹ ਖੁਸ਼ੀ ਦੇ ਮਾਰੇ ਟੱਪਣ ਲੱਗ ਪਿਆ। ਮੂਲ ਰੂਪ ਨਾਲ ਯੂ. ਪੀ. ਦੇ ਰਹਿਣ ਵਾਲਾ ਚਾਂਦ ਆਲਮ ਚੰਡੀਗੜ੍ਹ ਰੋਡ ''ਤੇ ਮੁਹੱਲਾ ਅਸਲਾਮਾਬਾਦ ''ਚ ਸੜਕ ਕਿਨਾਰੇ ਗਮਲੇ ਬਣਾਉਣ ਦਾ ਕੰਮ ਕਰਦਾ ਹੈ। ਰੱਖੜੀ ਤੋਂ 2 ਦਿਨ ਪਹਿਲਾ ਹੀ ਉਸ ਨੇ ਕਿਸਮਤ ਅਜ਼ਮਾਉਣ ਲਈ ਰੱਖੜੀ ਬੰਪਰ ਦਾ ਟਿਕਟ ਖਰੈਤੀ ਲਾਲ ਉਰਫ ਬਬਲੂ ਤੋਂ ਖਰੀਦ ਲਿਆ ਸੀ। ਲਾਟਰੀ ਨਿਕਲਣ ਕਾਰਨ ਚਾਂਦ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਹੁਣ ਉਸ ਨੂੰ ਆਪਣੇ ਸਾਰੇ ਸੁਪਨੇ ਸਾਕਾਰ ਹੁੰਦੇ ਦਿਖਾਈ ਦੇ ਰਹੇ ਹਨ। 

Babita Marhas

News Editor

Related News