ਨਸ਼ਾ ਸਮੱਗਲਰ ਦੀ ਲੱਖਾਂ ਦੀ ਪ੍ਰਾਪਰਟੀ ਦੀ ਜ਼ਬਤ

Saturday, Sep 21, 2024 - 06:09 PM (IST)

ਨਵਾਂਸ਼ਹਿਰ (ਮਨੋਰੰਜਨ )- ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੇ ਪਿੰਡ ਰੁੜਕੀ ਖ਼ਾਸ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਿ ਨਸ਼ਾ ਤਸਕਰ ਦੀ 26.20 ਲੱਖ ਰੁ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਪ੍ਰਾਪਰਟੀ ਕਥਿਤ ਦੋਸ਼ੀ ਤਸਕਰ ਨੇ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਰਾਜ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਜ ਕੁਮਾਰ ਉਰਫ਼ ਰਾਜਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਹੋਇਆ ਸੀ। ਜਿਸ 'ਤੇ ਉਕਤ ਕਥਿਤ ਦੋਸ਼ੀ ਤੋਂ 70 ਕਿਲੋ ਡੋਡੇ ਅਤੇ ਇਕ ਕਿਲੋ 700 ਗ੍ਰਾਮ ਅਫ਼ੀਮ ਬਰਾਦਮ ਹੋਈ ਸੀ। ਕਥਿਤ ਦੋਸ਼ੀ 'ਤੇ ਕੁੱਲ੍ਹ ਸੱਤ ਮਾਮਲੇ ਦਰਜ ਹਨ। 

ਇਹ ਵੀ ਪੜ੍ਹੋ- ਜਲੰਧਰ 'ਚ ਅਮੋਨੀਆ ਗੈਸ ਹੋਈ ਲੀਕ, ਇਕ ਦੀ ਮੌਤ

ਤਸਕਰ ਦੀ ਪਿੰਡ ਵਿੱਚ ਜੋ ਪ੍ਰਾਪਰਟੀ ਹੈ, ਉਸ 'ਤੇ ਸਰਕਾਰ ਜ਼ਬਤ ਕਰਨ ਦੇ ਹੁਕਮਾਂ ਨੂੰ ਚਿਪਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਰਟੀ ਨੂੰ ਅਟੈਚ ਕਰਨੇ ਦੇ ਲਈ ਉਕਤ ਆਡਰ ਦਿੱਲੀ ਦੀ ਆਥਾਰਿਟੀ ਤੋਂ ਆਏ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਇਹ ਪ੍ਰਾਪਰਟੀ ਸਰਕਾਰ ਨੇ ਅਟੈਚ ਕਰ ਲਈ ਹੈ। ਡੀ. ਐੱਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਨਸ਼ਾ ਤੱਸਕਰਾ ਦੀ ਪ੍ਰਾਪਰਟੀ ਅਟੈਚ ਕਰਨੇ ਲਈ ਸਰਕਾਰ ਕਈ ਹੋਰ ਤਸਕਰਾਂ 'ਤੇ ਵੀ ਕੰਮ ਕਰ ਰਹੀ ਹੈ। ਜਲਦ ਹੀ ਉਨ੍ਹਾਂ ਦੀਆਂ ਵੀ ਪ੍ਰਾਪਰਟੀਆਂ ਅਟੈਚ ਕੀਤੀਆ ਜਾਣਗੀਆਂ। ਇਸ ਮੌਕੇ 'ਤੇ ਐੱਸ. ਐੱਚ. ਓ. ਸਿਟੀ ਮਹਿੰਦਰ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ- ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News