ਲੰਘਦੇ ਸਮੇਂ ਪੁਲਸ ਨੂੰ ਦੇਖ ਲੱਗਾ ਭੱਜਣ, ਜਦੋਂ ਪੁਲਸ ਨੇ ਕੀਤਾ ਕਾਬੂ ਤਾਂ ਨਿਕਲਿਆ ਹੋਸ਼ ਉਡਾਉਣ ਵਾਲਾ ''ਮਾਲ''

Saturday, Sep 28, 2024 - 05:29 AM (IST)

ਜਲੰਧਰ (ਸ਼ੋਰੀ)- ਪੁਲਸ ਕਮਿਸ਼ਨਰੇਟ ਨੇ ਇਕ ਨਸ਼ਾ ਸਮੱਗਲਰ ਨੂੰ ਕਾਬੂ ਕਰ ਕੇ ਉਸ ਪਾਸੋਂ 90 ਕੈਪਸੂਲ, 295 ਨਸ਼ੇ ਵਾਲੀਆਂ ਗੋਲੀਆਂ ਤੇ 17,640 ਰੁਪਏ ਦੇ ਭਾਰਤੀ ਕਰੰਸੀ ਨੋਟ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਕ ਪੁਲਸ ਪਾਰਟੀ ਇਕ ਇਤਲਾਹ ਦੇ ਆਧਾਰ ’ਤੇ ਬਬਰੀਕ ਚੌਕ ਤੋਂ ਜਗਜੀਵਨ ਰਾਮ ਚੌਕ ਜਲੰਧਰ ਤੱਕ ਗਸ਼ਤ ਕਰ ਰਹੀ ਸੀ, ਜਦੋਂ ਸਤਿ ਕਰਤਾਰ ਕਾਲੋਨੀ ਮਨਜੀਤ ਨਗਰ ਮੋੜ ’ਤੇ ਪੁੱਜੀ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਲਾਲ ਰੰਗ ਦਾ ਬੈਗ ਲੈ ਕੇ ਸੜਕ ਤੋਂ ਲੰਘਦੇ ਦੇਖਿਆ।

ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਬੇਹੱਦ ਦਰਦਨਾਕ ਹਾਦਸਾ ; ਪਿਓ-ਧੀ ਇਕੱਠੇ ਦੁਨੀਆ ਨੂੰ ਕਹਿ ਗਏ ਅਲਵਿਦਾ

ਐੱਸ.ਪੀ. ਹਰਸ਼ਪ੍ਰੀਤ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਸ਼ੱਕੀ ਤੌਰ ’ਤੇ ਬੈਗ ਦੂਰ ਸੁੱਟ ਕੇ ਭੱਜਣ ਲੱਗਾ, ਜਿਸ ਨੂੰ ਪਿੱਛਾ ਕਰ ਕੇ ਉਸ ਨੂੰ ਜਾਂਚ ਲਈ ਰੋਕ ਲਿਆ। ਬੈਗ ਦੀ ਜਾਂਚ ਕਰਨ ’ਤੇ ਉਸ ’ਚੋਂ 90 ਕੈਪਸੂਲ, 295 ਸੰਤਰੀ ਰੰਗ ਦੀਆਂ ਨਸ਼ੇ ਵਾਲੀਆਂ ਗੋਲੀਆਂ ਤੇ ਇਕ ਹੋਰ ਕਾਲਾ ਬੈਗ, ਜਿਸ ਵਿਚ 17,640 ਰੁਪਏ ਦੇ ਭਾਰਤੀ ਕਰੰਸੀ ਨੋਟ, ਨਸ਼ੇ ਵਾਲੇ ਪਦਾਰਥ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤੁਰੰਤ ਹੀ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਛਾਣ ਦਵਿੰਦਰ ਕੁਮਾਰ ਉਰਫ਼ ਰਿਸ਼ੂ ਪੁੱਤਰ ਪਿਆਰੇ ਲਾਲ ਵਾਸੀ ਥਾਣਾ ਨੰ. 4 ਡਬਲਯੂ. ਜੇ.-138 ਬਸਤੀ ਗੁਜ਼ਾਂ ਜਲੰਧਰ ਵਜੋਂ ਹੋਈ ਹੈ।

PunjabKesari

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮੁਲਜ਼ਮ ਦਾ ਕੋਈ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News