ਸਾਊਥ ਕੋਰੀਆ ਤੇ ਜਾਪਾਨ ਭੇਜਣ ਦੇ ਨਾਂ ''ਤੇ ਲੱਖਾਂ ਰੁਪਏ ਦੀ ਠੱਗੀ

Friday, Sep 27, 2024 - 04:00 PM (IST)

ਲੁਧਿਆਣਾ (ਅਨਿਲ): ਥਾਣਾ ਸਲੇਮ ਸਟਾਬਰੀ ਦੀ ਪੁਲਸ ਨੇ ਸਾਊਥ ਕੋਰੀਆ ਤੇ ਜਾਪਾਨ ਭੇਜਣ ਦੇ ਨਾਂ 'ਤੇ ਸਾਢੇ 8 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਲਡੀਕੋ ਸਟੇਟ ਪੁਲਸ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਰਣਜੋਧ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮੰਗਲੀ ਟਾਂਡਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਸਾਊਥ ਕੋਰੀਆ ਜਾਂ ਜਾਪਾਨ ਭੇਜਣ ਦੇ ਨਾਂ 'ਤੇ ਪ੍ਰਦੀਪ ਬਾਵਾ ਪੁੱਤਰ ਧਰਮਪਾਲ ਵਾਸੀ ਚਿੱਠੀ ਕਲੋਨੀ ਨੂੰ ਸਾਢੇ 8 ਲੱਖ ਰੁਪਏ ਦਿੱਤੇ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਰ ਦੀਆਂ ਮੰਡੀਆਂ ਹੋਣਗੀਆਂ ਬੰਦ! ਚਿੰਤਾ 'ਚ ਪਏ ਕਿਸਾਨ

ਉਸ ਨੇ ਦੱਸਿਆ ਕਿ ਪ੍ਰਦੀਪ ਬਾਵਾ ਨੇ ਨਾ ਤਾਂ ਉਸ ਦੇ ਭਰਾ ਦਲਜੀਤ ਸਿੰਘ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕਰਨ ਮਗਰੋਂ ਪੁਲਸ ਨੇ ਮੁਲਜ਼ਮ ਪ੍ਰਦੀਪ ਬਾਵਾ ਦੇ ਖ਼ਿਲਾਫ਼ ਧੋਖਾਧੜੀ ਕਰਨ ਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News