ਨਾਬਾਲਗ ਨੂੰ ਚਿੱਟੇ ਦਾ ਟੀਕਾ ਲਾਉਣ ਵਾਲਾ ਗ੍ਰਿਫ਼ਤਾਰ

Friday, Sep 13, 2024 - 11:09 AM (IST)

ਨਾਬਾਲਗ ਨੂੰ ਚਿੱਟੇ ਦਾ ਟੀਕਾ ਲਾਉਣ ਵਾਲਾ ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਨਾਬਾਲਗ ਮੁੰਡੇ ਨੂੰ ਚਿੱਟੇ ਦਾ ਨਸ਼ਾ ਕਰਵਾਉਣ ’ਤੇ ਥਰਮਲ ਪੁਲਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਬੱਲਾ ਰਾਮ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪੁੱਤਰ 16 ਸਾਲ ਦਾ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁਲਜ਼ਮ ਰਣਦੀਪ ਸ਼ਰਮਾ ਵਾਸੀ ਬੱਲਾ ਰਾਮ ਨਗਰ ਨੇ ਉਸਦੇ ਪੁੱਤਰ ਦੇ ਚਿੱਟੇ ਦਾ ਟੀਕਾ ਲਗਾ ਦਿੱਤਾ। ਇਸ ਕਾਰਨ ਉਸਦੀ ਹਾਲਤ ਵਿਗੜ ਗਈ। ਉਨ੍ਹਾਂ ਵੱਲੋਂ ਗੰਭੀਰ ਹਾਲਤ ਵਿਚ ਪੁੱਤਰ ਨੂੰ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਸ ਵੱਲੋਂ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Babita

Content Editor

Related News