ਗੱਡੀ ''ਤਾ ਲਾਈ ਫ਼ਿਰਦਾ ਸੀ ਜਾਅਲੀ ਨੰਬਰ, ਜਦੋਂ ਚਲਾਨ ਦਾ ਅਸਲੀ ਮਾਲਕ ਨੂੰ ਆਇਆ ਮੈਸਜ ਤਾਂ ਉੱਡ ਗਏ ਹੋਸ਼

Sunday, Sep 22, 2024 - 04:21 AM (IST)

ਲੁਧਿਆਣਾ (ਜ.ਬ.)- ਜਾਅਲੀ ਨੰਬਰ ਲਾਈ ਗੱਡੀ ਦਾ ਟ੍ਰੈਫਿਕ ਪੁਲਸ ਨੇ ਚਲਾਨ ਕੱਟ ਦਿੱਤਾ। ਜਦੋਂ ਮੈਸੇਜ ਗੱਡੀ ਦੇ ਅਸਲ ਮਾਲਕ ਨੂੰ ਪੁੱਜਾ ਤਾਂ ਪਤਾ ਲੱਗਾ ਕਿ ਕੋਈ ਉਸ ਦੀ ਗੱਡੀ ਦਾ ਜਾਅਲੀ ਨੰਬਰ ਲਾ ਕੇ ਘੁੰਮ ਰਿਹਾ ਸੀ। ਉਸ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਡਿੰਪਲ ਸਿੰਘ ਦੀ ਸ਼ਿਕਾਇਤ ’ਤੇ ਜਗਜੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ।

ਡਿੰਪਲ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਇਕ ਮੈਸੇਜ ਆਇਆ ਕਿ ਉਸ ਦੀ ਗੱਡੀ ਦਾ ਵਰਧਮਾਨ ਚੌਕ ਵਿਖੇ ਚਲਾਨ ਹੋਇਆ ਹੈ, ਜਦਕਿ ਉਸ ਦੀ ਗੱਡੀ ਉਸ ਦੇ ਕੋਲ ਸੀ, ਉਹ ਵਰਧਮਾਨ ਚੌਕ ਗਿਆ ਹੀ ਨਹੀਂ ਸੀ। ਉਸ ਮੈਸੇਜ ਦੇ ਮਿਲਣ ਤੋਂ ਬਾਅਦ ਉਹ ਤੁਰੰਤ ਸਮਰਾਲਾ ਚੌਕ ਗਿਆ ਅਤੇ ਉਥੇ ਮੌਜੂਦ ਟ੍ਰੈਫਿਕ ਪੁਲਸ ਨੇ ਉਸ ਚਲਾਨ ਬਾਰੇ ਪਤਾ ਕੀਤਾ। ਉਸ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਹੋਰ ਗੱਡੀ ਦਾ ਪੁਲਸ ਨੇ ਚਲਾਨ ਕੀਤਾ ਸੀ।

ਇਹ ਵੀ ਪੜ੍ਹੋ- 3 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖ਼ੌਫ਼ਨਾਕ ਅੰਤ ; ''ਸੌਰੀ ਮੇਰੀ ਜਾਨ... ਗੁੱਡਬਾਏ...'' ਲਿਖ ਮੁਕਾ ਲਈ ਜੀਵਨਲੀਲਾ

ਉਸ ’ਤੇ ਨੰਬਰ ਪਲੇਟ ਉਸ ਦੀ ਗੱਡੀ ਦੀ ਲੱਗੀ ਹੋਈ ਸੀ। ਡਿੰਪਲ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਦੀ ਗੱਡੀ ਦੇ ਨੰਬਰ ਪਲੇਟ ਦੀ ਗਲਤ ਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਉਕਤ ਚਲਾਨ ਜਗਜੀਤ ਸਿੰਘ ਦੇ ਨਾਂ ਦਾ ਕੱਟਿਆ ਗਿਆ ਸੀ, ਜੋ ਕੂਮ ਕਲਾਂ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵਿਅਕਤੀ ਨੇ ਘਰੋਂ ਬਾਹਰ ਚਲਾਇਆ ਚੱਕਰ, ਰਿਸ਼ਤਾ ਸਿਰੇ ਚੜ੍ਹਾਉਣ ਲਈ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News