ਪੰਜਾਬ ''ਚ ਵੱਡਾ ਹਾਦਸਾ, ਚਲਦੀ ਬੱਸ ਨੂੰ ਅਚਾਨਕ ਲੱਗ ਗਈ ਅੱਗ

Wednesday, Sep 25, 2024 - 05:22 PM (IST)

ਪੰਜਾਬ ''ਚ ਵੱਡਾ ਹਾਦਸਾ, ਚਲਦੀ ਬੱਸ ਨੂੰ ਅਚਾਨਕ ਲੱਗ ਗਈ ਅੱਗ

ਜਲੰਧਰ (ਮਾਹੀ)- ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਅੱਡਾ ਨੂਰਪੁਰ ਵਿਖੇ ਜਲੰਧਰ ਤੋਂ ਜੰਮੂ ਜਾ ਰਹੀ ਸਰਕਾਰੀ ਬੱਸ ਨੂੰ ਕਿਸੇ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗ ਗਈ। ਇਸ ਹਾਦਸੇ ਨਾਲ ਹਾਈਵੇਅ ’ਤੇ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਰਾਹਗੀਰਾਂ ਵੱਲੋਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ।

ਸੂਚਨਾ ਮਿਲਦੇ ਹੀ ਏ. ਐੱਸ. ਆਈ. ਕੇਵਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਅਤੇ ਆਵਾਜਾਈ ਸੁਚਾਰੂ ਕਰਵਾਈ। ਇਸ ਦੌਰਾਨ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅੱਡਾ ਨੂਰਪੁਰ ਦੇ ਨਜ਼ਦੀਕ ਸਰਕਾਰੀ ਬੱਸ ਨੂੰ ਅੱਗ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਆ ਕੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਹਾਦਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ- ਪੰਜਾਬ 'ਚ ਦਰਦਨਾਕ ਹਾਦਸਾ, ਖੇਡਦੇ ਸਮੇਂ 3 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਹੋਈ ਮੌਤ

PunjabKesari

ਬੱਸ ਚਾਲਕ ਸੰਜੀਵ ਕੁਮਾਰ ਪੁੱਤਰ ਹਰਮੇਸ਼ ਪਾਲ ਵਾਸੀ ਬੀੜ ਬੰਸੀਆਂ ਗੁਰਾਇਆ ਨੇ ਦੱਸਿਆ ਕੀ ਉਹ 7. 20 ’ਤੇ ਬੱਸ ਲੈ ਕੇ ਬੱਸ ਸਟੈਂਡ ਤੋਂ ਜੰਮੂ ਲਈ ਰਵਾਨਾ ਹੋਇਆ ਸੀ, ਜਿਵੇਂ ਹੀ ਅੱਡਾ ਨੂਰਪੁਰ ਨਜ਼ਦੀਕ ਪਹੁੰਚੀ ਤਾਂ ਕਿਸੇ ਕਾਰਨ ਬੱਸ ਨੂੰ ਅੱਗ ਲੱਗ ਗਈ। ਪੁਲਸ ਤੇ ਰਾਹਗੀਰਾਂ ਦੀ ਮੁਸਤੈਦੀ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਤੇ ਸਹੀ ਸਲਾਮਤ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼ਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News