FCI ਗੋਦਾਮਾਂ ''ਚ ਲੱਗੀ ਅੱਗ, ਲੱਖਾਂ ਰੁਪਏ ਦੇ ਚੌਲ ਹੋਏ ਖ਼ਰਾਬ

Thursday, Sep 19, 2024 - 11:29 AM (IST)

ਤਪਾ ਮੰਡੀ (ਸ਼ਾਮ,ਗਰਗ)- ਅੱਜ ਸਵੇਰੇ 7.30 ਵਜੇ ਦੇ ਕਰੀਬ FCI ਤਪਾ ਦੇ ਗੋਦਾਮਾਂ ‘ਚ ਭਿਅੰਕਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਚਾਵਲ ਮੱਚ ਕੇ ਖ਼ਰਾਬ ਹੋ ਗਏ। ਅੱਗ ਲੱਗਣ ਕਾਰਨ ਅਸਮਾਨ ਵਿਚ ਧੂੰਆਂ ਹੀ ਧੂੰਆਂ ਛਾਇਆ ਹੋਇਆ ਸੀ ਅਤੇ ਗੋਦਾਮ ਨੰਬਰ 2 ਦੇ ਸ਼ੈੱਡ ਨੰਬਰ 37,38,39,40 ਜਿਸ ਵਿਚ ਹਜ਼ਾਰਾਂ ਗੱਟੇ ਚਾਵਲ ਦੇ ਲੱਗੇ ਹੋਏ ਸਨ, ‘ਚ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ਬੁਝਾਉਣ ‘ਚ ਜੁਟੇ ਹੋਏ ਸੀ। 

PunjabKesari

ਮੌਕੇ 'ਤੇ ਹਾਜ਼ਰ ਸਕਿਊਰਿਟੀ ਗਾਰਡ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੋਦਾਮਾਂ ਅੱਗੇ ਫਰਸ਼ ਲੱਗ ਰਿਹਾ ਹੈ। ਇਸ ਕਾਰਨ ਉਹ ਗੇੜਾ ਲਾਉਣ ਆਇਆ ਸੀ ਤਾਂ ਗੋਦਾਮਾਂ ਦੇ ਸ਼ੈੱਡਾਂ ‘ਚੋਂ ਧੂਆਂ ਨਿਕਲਦਾ ਦੇਖ FCI  ਦੇ ਅਧਿਕਾਰੀਆਂ-ਕਰਮਚਾਰੀਆਂ ਦੇ ਧਿਆਨ ‘ਚ ਲਿਆਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੈਨੇਜਰ ਆਸ਼ੂ ਸੰਤੋਸ, ਏ.ਜੀ.ਵਨ ਦੀਵਾਨ ਚੰਦ ਅਤੇ ਹੋਰ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਇਨ੍ਹਾਂ ‘ਚੋਂ ਕੁਝ ਤਾਂ ਬਿਜਲੀ ਦੇ ਸਾਰਟ ਸਰਕਟ ਨਾਲ ਅੱਗ ਲੱਗਣ ਬਾਰੇ ਦੱਸ ਰਹੇ ਹਨ ਪਰ ਕੁਝ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਬਾਰੇ ਕਹਿ ਰਹੇ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਮੁੰਡੇ ਨੇ ਅਮਰੀਕਾ 'ਚ ਖੁਸ਼ੀ-ਖੁਸ਼ੀ ਮਨਾਇਆ ਜਨਮ ਦਿਨ, ਫਿਰ ਜੋ ਹੋਇਆ ਉਹ ਸੋਚਿਆ ਨਾ ਸੀ

ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਵੇਅਰਹਾਊਸ ਦੇ ਮੈਨੇਜਰ ਜਗਦੇਵ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ ਸਮੇਤ ਵੱਡੀ ਗਿਣਤੀ ‘ਚ ਸ਼ੈਲਰ ਮਾਲਕ, ਪਿੰਡ, ਮੰਡੀ ਨਿਵਾਸੀ ਅਤੇ ਮਜ਼ਦੂਰ ਪਹੁੰਚ ਗਏ। ਮੌਕੇ 'ਤੇ ਪੁੱਜੇ ਮੈਨੇਜਰ ਆਸ਼ੂ ਸੰਤੋਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਨਹੀਂ ਕਹਿ ਸਕਦੇ। ਅੱਗ ਲੱਗਣ ਵਾਲੇ ਸ਼ੈੱਡਾਂ ‘ਚੋਂ ਚਾਵਲਾਂ ਦੀਆਂ ਭਰੀਆਂ ਬੋਰੀਆਂ ਅਤੇ ਖ਼ਰਾਬ ਹੋਏ ਚਾਵਲਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਹੋ ਗਿਆ ਅਤੇ ਅੱਗ ਤੇ ਕਾਬੂ ਪਾ ਲਿਆ। ਅੱਗ ਲੱਗਣ ਸਮੇਂ ਜਦ ਸਾਡੇ ਪ੍ਰਤੀਨਿਧ ਨੇ ਏ.ਐਮ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਨਹੀਂ ਚੁੱਕਿਆ। ਮੌਕੇ 'ਤੇ ਖੜ੍ਹੇ ਲੋਕਾਂ ਨੇ ਇਹ ਵੀ ਦੱਸਿਆ ਕਿ ਹਰੇਕ ਗੋਦਾਮ ਦੇ ਸ਼ੈੱਡ ਅੱਗੇ ਅੱਗ ਬੁਝਾਊ ਯੰਤਰ ਲੱਗੇ ਹੋਏ ਹਨ, ਉਹ ਅਕਸਰ ਖ਼ਰਾਬ ਹੀ ਰਹਿੰਦੇ ਹਨ। ਅਗਰ ਇਹ ਚਲਦੇ ਹੁੰਦੇ ਤਾਂ ਅੱਗ ਇੰਨੀ ਫੈਲਦੀ ਹੀ ਨਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News