ਸੀਵਰੇਜ ਵਿਛਾਉਣ ਦੌਰਾਨ ਢਿੱਗ ਥੱਲੇ ਆਇਆ ਮਜ਼ਦੂਰ

Friday, Feb 09, 2018 - 04:13 PM (IST)

ਸੀਵਰੇਜ ਵਿਛਾਉਣ ਦੌਰਾਨ ਢਿੱਗ ਥੱਲੇ ਆਇਆ ਮਜ਼ਦੂਰ

ਬੋਹਾ (ਬਾਂਸਲ) : ਸ਼ਹਿਰ ਅੰਦਰ ਚੱਲ ਰਹੇ ਸੀਵਰੇਜ ਪਾਉਣ ਦੇ ਕੰਮ ਦੌਰਾਨ ਅੱਜ ਖੱਡੇ 'ਚ ਕੰਮ ਕਰਦਾ 34 ਸਾਲਾ ਮਜ਼ਦੂਰ ਭਰਤ ਢਿੱਗ ਥੱਲੇ ਦਬ ਗਿਆ,ਜਿਸ ਨੂੰ 45 ਮਿੰਟ ਦੀ ਸਖਤ ਮੁਸ਼ਕਤ ਉਪਰੰਤ ਸਹੀ-ਸਲਾਮਤ ਖੱਡੇ 'ਚੋਂ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਵਾਰਡ ਨੰਬਰ 11 ਅੰਦਰ ਗੁਰਦੇਵ ਸਿੰਘ ਪਟਵਾਰੀ ਦੇ ਘਰ ਦੇ ਸਾਹਮਣੇ ਵਾਲੀ ਗਲੀ 'ਚ ਪਿਛਲੇ ਤਿੰਨ ਦਿਨਾਂ ਤੋਂ ਸੀਵਰੇਜ ਸਿਸਟਮ ਵਿਛਾਉਣ ਦਾ ਕੰਮ ਚੱਲ ਰਿਹਾ ਸੀ,ਜਿਸ ਦੌਰਾਨ ਜੇ.ਸੀ.ਬੀ. ਨਾਲ ਖੱਡੇ 'ਚ ਕੰਮ ਕਰਨ ਦੌਰਾਨ ਮਜ਼ਦੂਰ ਭਰਤ(34) ਉਪਰ ਅਚਾਨਕ ਮਿੱਟੀ ਦੀ ਢਿੱਗ ਡਿੱਗ ਪਈ,ਜਿਸ 'ਚ ਕੰਮ ਕਰਦੇ ਮਜ਼ਦੂਰਾਂ ਅਤੇ ਮੁਹੱਲਾ ਨਿਵਾਸੀਆਂ ਨੇ 45 ਮਿੰਟ ਦੀ ਸਖਤ ਮਿਹਨਤ ਉਪਰੰਤ ਮਜ਼ਦੂਰ ਨੂੰ ਮਿੱਟੀ ਥੱਲਿਓ ਕੱਢਿਆ,ਜਿਸ ਉਪਰੰਤ ਉਸ ਨੂੰ ਐਂਬੂਲੈਂਸ ਰਾਂਹੀ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭਰਤੀ ਕਰਵਾਇਆ ਗਿਆ,ਜਿੱਥੇ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਨੇ ਮਜ਼ਦੂਰ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ।


Related News