ਜ਼ੀਰਕਪੁਰ 'ਚ ਆਇਆ ਬਾਰਾਸਿੰਘਾ, ਲੋਕਾਂ ਨੇ ਘਰਾਂ ਦੇ ਦਰਵਾਜ਼ੇ ਕੀਤੇ ਬੰਦ, ਮਚੀ ਹਫੜਾ-ਦਫੜੀ
Wednesday, Dec 10, 2025 - 05:01 PM (IST)
ਜ਼ੀਰਕਪੁਰ (ਧੀਮਾਨ) : ਸੈਣੀ ਵਿਹਾਰ ਫ਼ੇਜ਼-2 ਕਾਲੋਨੀ ’ਚ ਸਵੇਰ ਦੀ ਸੈਰ ਕਰਨ ਨਿਕਲੇ ਲੋਕਾਂ ਨੂੰ ਬਾਰਾਸਿੰਘਾ ਦਿੱਸਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਬਾਰਾ ਸਿੰਘਾ ਜੰਗਲ ਤੋਂ ਭਟਕ ਕੇ ਕਾਲੋਨੀ ’ਚ ਆ ਪਹੁੰਚਿਆ ਸੀ। ਤੜਕੇ ਕਾਲੋਨੀ ਦੀਆਂ ਗਲੀਆਂ ’ਚ ਘੁੰਮ ਰਿਹਾ ਬਾਰਾ ਸਿੰਘਾ ਲੋਕਾਂ ਦੀਆਂ ਨਜ਼ਰ ’ਚ ਆਇਆ ਤਾਂ ਉਹ ਘਰਾਂ ਅੰਦਰ ਵੜ ਗਏ ਤੇ ਦਰਵਾਜ਼ੇ ਬੰਦ ਕਰ ਲਏ। ਹਾਲਾਂਕਿ ਇਕ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਬਾਰਾ ਸਿੰਘਾ ਸ਼ਾਂਤੀ ਨਾਲ ਕਾਲੋਨੀ ਪਾਰ ਕਰਦਾ ਨਜ਼ਰ ਆ ਰਿਹਾ ਹੈ।
ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਕਾਲੋਨੀ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਬਲਟਾਣਾ ਖੇਤਰ ਨਾਲ ਲੱਗਦੀ ਸੁਖਨਾ ਨਦੀ ਜੋ ਚੰਡੀਗੜ੍ਹ ਰਾਹੀਂ ਸੁਖਨਾ ਝੀਲ ਨਾਲ ਜੁੜਦੀ ਹੈ, ਸੰਘਣੇ ਜੰਗਲ ਨਾਲ ਘਿਰੀ ਹੋਈ ਹੈ। ਇਸ ਖੇਤਰ ’ਚ ਬਾਰਾਂ ਸਿੰਘੇ ਸਮੇਤ ਕਈ ਹੋਰ ਜੰਗਲੀ ਜਾਨਵਰ ਅਕਸਰ ਦੇਖਣ ਨੂੰ ਮਿਲਦੇ ਹਨ। ਸੰਭਵ ਹੈ ਕਿ ਦੇਰ ਰਾਤ ਜਾਨਵਰ ਰਸਤਾ ਭਟਕ ਗਿਆ ਹੋਵੇ ਤੇ ਰਿਹਾਇਸ਼ੀ ਖੇਤਰ ’ਚ ਦਾਖ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਜਾਂ ਬਲਟਾਣਾ ਦੀ ਕਿਸੇ ਹੋਰ ਕਾਲੋਨੀ ਤੋਂ ਇਸ ਤਰ੍ਹਾਂ ਦੇ ਕਿਸੇ ਜਾਨਵਰ ਦੇਖੇ ਜਾਣ ਦੀ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ’ਚ ਜਾਨਵਰ ਵੱਲੋਂ ਕਿਸੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਜਾਣਕਾਰੀ ਨਹੀਂ ਮਿਲੀ।
