ਖੰਨਾ 'ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ 'ਚ ਲਏ ਅਕਾਲੀ ਹਲਕਾ ਇੰਚਾਰਜ

Wednesday, Dec 17, 2025 - 09:51 PM (IST)

ਖੰਨਾ 'ਚ ਚੋਣ ਦੌਰਾਨ ਭਖਿਆ ਮਾਹੌਲ, ਪੁਲਸ ਨੇ ਹਿਰਾਸਤ 'ਚ ਲਏ ਅਕਾਲੀ ਹਲਕਾ ਇੰਚਾਰਜ

ਖੰਨਾ (ਬਿਪਿਨ) : ਖੰਨਾ ਵਿਚ ਚੱਲ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਮਹੌਲ ਭਖ ਗਿਆ। ਇਸ ਦੌਰਾਨ ਪੁਲਸ ਨੇ ਹੰਗਾਮੇ ਮਗਰੋਂ ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਕਾਊਂਟਿੰਗ ਸੈਂਟਰ ਤੋਂ ਹਿਰਾਸਤ ਵਿਚ ਲਿਆ ਹੈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕਰ ਦਿੱਤਾ, ਜਿਸ ਨਾਲ ਹਾਈਵੇਅ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।


author

Baljit Singh

Content Editor

Related News