ਜਲੰਧਰ ਵਿਖੇ ਜਨਮ ਦਿਨ ਮੌਕੇ ਬੰਦਗੀ ਕਰਨ ਦੌਰਾਨ ਪੈ ਗਿਆ ਭੜਥੂ! ਆਹਮੋ-ਸਾਹਮਣੇ ਹੋਈਆਂ ਦੋ ਧਿਰਾਂ
Friday, Dec 12, 2025 - 01:18 PM (IST)
ਜਲੰਧਰ (ਵਰੁਣ)–ਦਾਦਾ ਕਾਲੋਨੀ ਵਿਚ ਬੱਚੇ ਦੇ ਬਰਥਡੇ ’ਤੇ ਬੰਦਗੀ ਕਰਨ ਦੌਰਾਨ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਕ ਧਿਰ ਨੇ ਰੋਡ ’ਤੇ ਬੰਦਗੀ ਕਰਨ ਦੀ ਪਰਮਿਸ਼ਨ ਨਾ ਹੋਣ ’ਤੇ ਰੋਡ ਜਾਮ ਕਰਨ ਦੇ ਦੋਸ਼ ਲਾਏ, ਜਦਕਿ ਦੂਜੀ ਧਿਰ ਨੇ ਇਲਾਕੇ ਦੇ ਲੋਕਾਂ ’ਤੇ ਗਾਲੀ-ਗਲੋਚ ਕਰਨ ਦੇ ਦੋਸ਼ ਲਾਏ। ਜਿਉਂ ਹੀ ਧਾਰਮਿਕ ਮੁੱਦੇ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਏ. ਸੀ. ਪੀ. ਨਾਰਥ ਸਮੇਤ 2 ਥਾਣਿਆਂ ਦੀ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦਾ ਕਹਿ ਕੇ ਮਾਹੌਲ ਸ਼ਾਂਤ ਕਰਵਾਇਆ।
ਜਾਣਕਾਰੀ ਦਿੰਦੇ ਇਕ ਧਿਰ ਦਾ ਕਹਿਣਾ ਸੀ ਕਿ ਕ੍ਰਿਸਮਸ ਡੇਅ ਨੇੜੇ ਹੋਣ ਕਾਰਨ ਦਾਦਾ ਕਾਲੋਨੀ ਪਾਰਕ ਨੇੜੇ ਉਹ ਇਕ ਪਰਿਵਾਰ ਦੇ ਕਹਿਣ ’ਤੇ ਉਥੇ ਬੱਚੇ ਦੇ ਜਨਮ ਦਿਨ ’ਤੇ ਲਗਭਗ 60 ਲੋਕ ਬੰਦਗੀ ਲਈ ਆਏ ਸਨ। ਇਸੇ ਦੌਰਾਨ ਇਲਾਕੇ ਦੇ ਕੁਝ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਗਾਲੀ-ਗਲੋਚ ਕੀਤੀ। ਉਨ੍ਹਾਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਬੰਦਗੀ ਕਰ ਰਹੇ ਸਨ ਪਰ ਉਨ੍ਹਾਂ (ਲੋਕਾਂ) ਨੇ ਪ੍ਰਸ਼ਾਸਨ ਦੀ ਪਰਮਿਸ਼ਨ ਮੰਗਣੀ ਸ਼ੁਰੂ ਕਰ ਦਿੱਤੀ। ਅਜਿਹੇ ਹਾਲਾਤ ਵਿਚ ਉਨ੍ਹਾਂ ਦੇ ਭਾਈਚਾਰੇ ਦੇ ਹੋਰ ਲੋਕ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਵੱਡੀ ਵਾਰਦਾਤ! ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਕਰ 'ਤਾ ਵੱਡਾ ਕਾਂਡ
ਦੂਜੇ ਪਾਸੇ ਦੂਜੀ ਧਿਰ ਦੇ ਸਮਰਥਨ ਵਿਚ ਨੀਟਾ ਪ੍ਰਧਾਨ ਵੀ ਆ ਗਏ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਬਿਨਾਂ ਪਰਮਿਸ਼ਨ ਦੇ ਕੁਝ ਲੋਕ ਰੋਡ ਜਾਮ ਕਰ ਕੇ ਜਨਮ ਦਿਨ ਮਨਾ ਰਹੇ ਸਨ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ’ਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਏ. ਸੀ. ਪੀ. ਨਾਰਥ ਨੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਸਾਰੇ ਧਰਮਾਂ ਦੇ ਲੋਕ ਭਾਈਚਾਰੇ ਨਾਲ ਰਹਿ ਰਹੇ ਹਨ। ਜੇਕਰ ਕਿਸੇ ਨੇ ਗਾਲੀ-ਗਲੋਚ ਕੀਤਾ ਹੈ ਤਾਂ ਉਸ ਦਾ ਸਬੂਤ ਦਿਓ, ਉਸ ਦੀ ਗਲਤੀ ਉਸੇ ਦੇ ਪਾਲੇ ਵਿਚ ਪਾਈ ਜਾਵੇਗੀ। ਕਿਸੇ ਵੀ ਧਰਮ ਨੂੰ ਲੈ ਕੇ ਗਲਤ ਟਿੱਪਣੀ ਕਰਨਾ ਗਲਤ ਹੈ, ਜੋ ਮੁਆਫ਼ੀਯੋਗ ਨਹੀਂ, ਹਾਲਾਂਕਿ ਮੌਕੇ ’ਤੇ ਫਿਰ ਤੋਂ ਦੋਵੇਂ ਧਿਰਾਂ ਬਹਿਸਬਾਜ਼ੀ ਕਰਨ ਲੱਗੀਆਂ ਪਰ ਏ. ਸੀ. ਪੀ. ਨਾਰਥ ਨੇ ਉਨ੍ਹਾਂ ਨੂੰ ਫਿਰ ਸ਼ਾਂਤ ਕਰਵਾਇਆ ਅਤੇ ਮਿਲ-ਜੁਲ ਕੇ ਰਹਿਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਸਮੇਤ PCS ਅਧਿਕਾਰੀਆਂ ਦੇ ਤਬਾਦਲੇ
ਦੂਜੇ ਪਾਸੇ ਨੀਟਾ ਪ੍ਰਧਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਾਦਾ ਕਾਲੋਨੀ ਦੇ ਪਾਰਕ ਵਿਚ ਇਕ ਪ੍ਰਵਾਸੀ ਨੇ ਖ਼ੁਦਕੁਸ਼ੀ ਕਰ ਲਈ ਸੀ। ਪਹਿਲਾਂ ਲੱਗਾ ਕਿ ਉਸ ਦੇ ਸਮਰਥਕ ਇਕੱਠੇ ਹੋਏ ਹਨ ਪਰ ਬਾਅਦ ਵਿਚ ਮਾਮਲਾ ਬੰਦਗੀ ਦਾ ਨਿਕਲਿਆ। ਉਨ੍ਹਾਂ ਕਿਹਾ ਕਿ ਸਾਰਿਆਂ ਵੱਲੋਂ ਕੁਝ ਲੋਕ ਗਲਤ ਹੁੰਦੇ ਹਨ ਪਰ ਇਲਾਕੇ ਦੇ ਲੋਕਾਂ ਨੇ ਰੋਡ ਜਾਮ ਕਰਨ ਦਾ ਵਿਰੋਧ ਕੀਤਾ ਸੀ। ਦੋਵੇਂ ਧਿਰਾਂ ਸ਼ਾਂਤੀ ਬਣਾਈ ਰੱਖਣ ਅਤੇ ਭਾਈਚਾਰੇ ਦਾ ਧਿਆਨ ਰੱਖਦੇ ਹੋਏ ਸਾਰੇ ਧਰਮਾਂ ਦਾ ਸਤਿਕਾਰ ਕਰਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 9 ਫਰਵਰੀ ਤੱਕ ਲਾਗੂ ਰਹਿਣਗੇ ਹੁਕਮ
