ਪੰਜਾਬ ''ਚ ਸਰਦੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ
Thursday, Dec 18, 2025 - 10:01 AM (IST)
ਲੁਧਿਆਣਾ (ਵਿੱਕੀ) : ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹੁਣ ਸਿਰਫ ਰਜਾਈ 'ਚ ਦੁਬਕ ਕੇ ਨਹੀਂ ਬੀਤਣਗੀਆਂ, ਸਗੋਂ ਇਸ ਦੌਰਾਨ ਵਿਦਿਆਰਥੀ ਆਪਣੀ ਲੁਕੀ ਹੋਈ ਕਲਾ ਨੂੰ ਵੀ ਨਿਖਾਰਨਗੇ। ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਨੇ ਸਿੱਖਿਆ ਦੇ ਖੇਤਰ 'ਚ ਇਕ ਵਿਸ਼ੇਸ਼ ਕਦਮ ਚੁੱਕਦੇ ਹੋਏ ਸੂਬੇ ਦੇ 356 ਪੀ. ਐੱਮ.-ਸ਼੍ਰੀ ਸਕੂਲਾਂ 'ਚ ਆਨਲਾਈਨ ਵਿੰਟਰ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਨਾਲ ਜੁੜੀ ਬੇਹੱਦ ਅਹਿਮ ਖ਼ਬਰ, ਬਜ਼ੁਰਗਾਂ ਦੀ ਪੈਨਸ਼ਨ ਵਧਾਏ ਜਾਣ ਨੂੰ ਲੈ ਕੇ ਹੁਣ...
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੀ ਸਿਹਤ ਸਭ ਤੋਂ ਉੱਪਰ ਹੈ। ਇਸ ਲਈ ਉਨ੍ਹਾਂ ਨੂੰ ਸਕੂਲ ਬੁਲਾਉਣ ਦੀ ਬਜਾਏ ਘਰ 'ਚ ਹੀ ਸੁਰੱਖਿਅਤ ਮਾਹੌਲ 'ਚ ਇਹ ਕੈਂਪ ਕਰਵਾਇਆ ਜਾਵੇਗਾ। ਭਾਰਤ ਸਰਕਾਰ ਨੇ ਇਸ ਪਹਿਲ ਨੂੰ ਮਜ਼ਬੂਤੀ ਦੇਣ ਲਈ ਪੀ. ਏ. ਬੀ. ਦੇ ਤਹਿਤ ਪ੍ਰਤੀ ਵਿਦਿਆਰਥੀ 100 ਰੁਪਏ ਦਾ ਫੰਡ ਵੀ ਮਨਜ਼ੂਰ ਕੀਤਾ ਹੈ।
ਕੈਂਪ ਦੌਰਾਨ ਅਧਿਆਪਕ ਅਤੇ ਵਿਦਿਆਰਥੀ ‘ਜੂਮ’ ਐਪ ਦੇ ਜ਼ਰੀਏ ਜੁੜਨਗੇ। ਅਧਿਆਪਕ ਬੱਚਿਆਂ ਨੂੰ ਆਨਲਾਈਨ ਗਾਈਡ ਕਰਨਗੇ ਅਤੇ ਵਿਦਿਆਰਥੀ ਘਰ 'ਚ ਮੁਹੱਈਆ ਸੰਸਾਧਨਾਂ ਤੋਂ ਹੀ ਪ੍ਰਾਜੈਕਟ ਤਿਆਰ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
