ਲੁਟੇਰਿਆਂ ਨੂੰ ਜ਼ਰਾ ਵੀ ਨਹੀਂ ਆਇਆ ਤਰਸ, ਮੂੰਗਫਲੀ ਦੀ ਫੜੀ ਲਗਾਉਣ ਵਾਲੇ ਨਾਲ ਮਿੰਟਾਂ ''ਚ...

Thursday, Dec 11, 2025 - 05:46 PM (IST)

ਲੁਟੇਰਿਆਂ ਨੂੰ ਜ਼ਰਾ ਵੀ ਨਹੀਂ ਆਇਆ ਤਰਸ, ਮੂੰਗਫਲੀ ਦੀ ਫੜੀ ਲਗਾਉਣ ਵਾਲੇ ਨਾਲ ਮਿੰਟਾਂ ''ਚ...

ਗੁਰਦਾਸਪੁਰ (ਗੁਰਪ੍ਰੀਤ)- ਸੂਬੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਚਰਮਰਾ ਗਈ ਹੈ । ਆਲਮ ਇਹ ਹੈ ਕਿ ਰੇਹੜੀਆਂ ਫੜੀਆਂ ਵਾਲੇ ਵੀ ਸੁਰੱਖਿਅਤ ਨਹੀਂ ਰਹੇ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਧਾਰੀਵਾਲ ਦੀ ਨਵੀਂ ਆਬਾਦੀ ਇਲਾਕੇ ਵਿੱਚ ਮੂੰਗਫਲੀ ਵੇਚਣ ਵਾਲੇ ਪ੍ਰਵਾਸੀ ਫੜੀ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ । ਪਿਸਤੌਲ ਦੀ ਨੋਕ 'ਤੇ ਇਸ ਪ੍ਰਵਾਸੀ ਪਰਿਵਾਰ ਕੋਲੋਂ ਸਾਰੇ ਦਿਨ ਦੀ ਕਮਾਈ ਲੁੱਟ ਕੇ ਲੈ ਗਏ । 

ਇਹ ਵੀ ਪੜ੍ਹੋ- GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ

ਲੁਟੇਰੇ ਸਕੂਟਰੀ 'ਤੇ ਆਏ ਸੀ ਤੇ ਨਸ਼ੇ ਵਿੱਚ ਝੂਮ ਰਹੇ ਸਨ । ਉਨ੍ਹਾਂ ਨੂੰ ਇੰਨੀ ਹਫੜਾ ਦਫੜੀ ਪਈ ਸੀ ਕਿ ਲੁੱਟ ਤੋਂ ਬਾਅਦ ਸਕੂਟਰੀ ਵੀ ਉੱਥੇ ਛੱਡ ਕੇ ਦੌੜ ਗਏ। ਮੂੰਗਫਲੀ ਵੇਚਣ ਵਾਲੇ ਮੁੰਡੇ ਆਕਾਸ਼ ਨੇ ਦੱਸਿਆ ਕਿ ਦੋ ਨੌਜਵਾਨ ਉਸ ਦੀ ਫੜੀ 'ਤੇ ਸਕੂਟਰੀ 'ਤੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ। ਪਹਿਲਾਂ ਉਹ ਮੂੰਗਫਲੀ ਗਚਕ ਆਦਿ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਨ੍ਹਾਂ 'ਚੋਂ ਇੱਕ ਨੇ ਪਿਸਤੌਲ ਕੱਢ ਲਿਆ ‌ਤੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਕੋਲ ਹੈ ਕੱਢ  ਦਿਓ। ਨੌਜਵਾਨ ਆਕਾਸ਼ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਨੌਜਵਾਨ ਜਿਵੇਂ ਨਸ਼ੇ 'ਚ ਹੋਣ ਅਤੇ ਉਹ ਬਹੁਤ ਡਰ ਗਿਆ ਸੀ ਅਤੇ ਬੋਰੀ ਵਿਚੋਂ ਪੈਸੇ ਕੱਢਣ ਲੱਗ ਪਿਆ । ਬੋਰੀ 'ਚ ਪੈਸੇ ਵੇਖ ਕੇ ਉਹ ਬੋਰੀ ਹੀ ਖੋਹ ਕੇ ਲੈ ਗਏ । ਉਨ੍ਹਾਂ ਨੂੰ ਇੰਨੀ ਹਫੜਾ ਦਫੜੀ ਪਈ ਹੋਈ ਸੀ ਕਿ ਉਹ ਆਪਣੀ ਸਕੂਟਰੀ ਉੱਥੇ ਹੀ ਸੁੱਟ ਗਏ ।

ਇਹ ਵੀ ਪੜ੍ਹੋ- GNDU ’ਚ ਪ੍ਰੀਖਿਆ ਦੌਰਾਨ ਵੱਡਾ ਹੰਗਾਮਾ, 70 ਦੇ ਕਰੀਬ ਮੁੰਡੇ ਆਪਸ 'ਚ ਭਿੜੇ, ਪੈ ਗਈਆਂ ਭਾਜੜਾਂ

ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਵੀ ਇਕੱਠੇ ਹੋ ਗਏ ਲੋਕਾਂ ਨੇ ਐੱਸਐੱਸਪੀ ਗੁਰਦਾਸਪੁਰ ਤੋਂ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਮੂੰਗਫਲੀ ਵੇਚਣ ਵਾਲੇ ਦੇ ਗੁਆਂਢੀ ਬਲ ਚਰਨ ਸਿੰਘ ਕਲਸੀ ਨੇ ਕਿਹਾ ਕਿ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਹ ਤਾਂ ਬੇਹੱਦ ਮੰਦਭਾਗੀ ਘਟਨਾ ਹੈ ਕਿ ਇੱਕ ਮੂੰਗਫਲੀ ਵੇਚਣ ਵਾਲੇ ਦੇ ਨਾਲ ਗੰਨ ਪੁਆਇੰਟ 'ਤੇ ਲੁੱਟ ਹੋ ਗਈ ਹੈ। ਪੁਲਸ ਨੂੰ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- IndiGo ਯਾਤਰੀਆਂ ਲਈ ਆਫਤ ਵਿਚਾਲੇ ਰਾਹਤ, ਦਿੱਤੀਆਂ ਗਈਆਂ ਇਹ ਸਹੂਲਤਾਂ


author

Shivani Bassan

Content Editor

Related News