ਪੁਲਸ ਨੇ ਇਕ ਦਿਨ ''ਚ ਹੀ ਸੁਲਝਾਇਆ ਲੁੱਟ ਦਾ ਮਾਮਲਾ, ਸਾਹਮਣੇ ਆਇਆ ਹੈਰਾਨੀਜਨਕ ਸੱਚ

Saturday, Dec 13, 2025 - 04:51 PM (IST)

ਪੁਲਸ ਨੇ ਇਕ ਦਿਨ ''ਚ ਹੀ ਸੁਲਝਾਇਆ ਲੁੱਟ ਦਾ ਮਾਮਲਾ, ਸਾਹਮਣੇ ਆਇਆ ਹੈਰਾਨੀਜਨਕ ਸੱਚ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਘੱਲੂਘਾਰਾ ਮੋੜ ਨੇੜਿਓ ਕੱਲ ਦਿਨ ਦਿਹਾੜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਕੋਲੋਂ ਦੋ ਅਣਪਛਾਤੇ ਲੁਟੇਰਿਆਂ ਨੇ ਨਗਦੀ ਸਮੇਤ ਉਸ ਦਾ ਮੋਬਾਈਲ ਖੋਹ ਲਿਆ। ਜਾਣਕਾਰੀ ਅਨੁਸਾਰ ਪੁਲਸ ਨੂੰ ਸ਼ਿਕਾਇਤਕਰਤਾ ਅਮਿਤ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮੁਹੱਲਾ ਨੰਗਲ ਕੋਟਲੀ ਵੱਲੋਂ ਖੁਦ ਹੀ ਇਹ ਸਾਰਾ ਡਰਾਮਾ ਰਚਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਨੇ ਸੂਚਨਾ ਦਿੱਤੀ ਸੀ ਕਿ ਮੈਂ ਮੁਕੇਰੀਆਂ ਤੋ ਸੇਲਜ ਦੇ ਪੈਸੇ 1 ਲੱਖ 70 ਹਜ਼ਾਰ ਰੁਪਏ ਲੈਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦਾਸਪੁਰ ਨੂੰ ਵਾਪਸ ਆ ਰਿਹਾ ਸੀ ਜਦੋ ਜੀ. ਟੀ ਰੋਡ ਸੇਮ ਨਹਿਰ ਘੱਲੂਘਾਰਾ ਮੋੜ ਨੇੜੇ ਪੁੱਜਾ ਤਾਂ ਇਕ ਕਾਰ ਅਲਟੋ ਬਿਨਾਂ ਨੰਬਰੀ ਵਿਚੋਂ ਦੋ ਨੋਜਵਾਨ ਉਤਰੇ ਜਿਨ੍ਹਾ ਨੇ ਰੋਕ ਕੇ ਮਾਰ ਕੁਟਾਈ ਕੀਤੀ ਅਤੇ 1 ਲੱਖ 70 ਹਜ਼ਾਰ ਅਤੇ ਪਰਸ ਵਿਚੋਂ 4000 ਰੁਪਏ ਮੋਬਾਇਲ ਫੋਨ ਕੇ ਫਰਾਰ ਹੋ ਗਏ ਸਨ।

ਉਧਰ ਪੁਰਾਣਾ ਸਾਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅੱਜ ਪੁਲਸ ਨੇ ਜਦੋਂ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਦੌਰਾਨ ਸ਼ਿਕਾਇਤਕਰਤਾ ਦੀ ਪੂਰੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਸਾਰਾ ਡਰਾਮਾ ਮੈਂ ਖੁਦ ਰਚਿਆ ਸੀ। ਉਸਦੇ ਘਰੋਂ ਪੁਲਸ ਨੇ ਪੈਸੇ ਵੀ ਬਰਾਮਦ ਕਰ ਲਏ ਹਨ ਅਤੇ ਪੁਲਸ ਵੱਲੋਂ ਉਕਤ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News