ਰਾਣਾ ਬਲਾਚੌਰੀਆ ਕਤਲ ਮਾਮਲੇ ''ਚ ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਨਾਂ ਆਇਆ ਸਾਹਮਣੇ

Friday, Dec 19, 2025 - 08:27 AM (IST)

ਰਾਣਾ ਬਲਾਚੌਰੀਆ ਕਤਲ ਮਾਮਲੇ ''ਚ ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਨਾਂ ਆਇਆ ਸਾਹਮਣੇ

ਮੋਹਾਲੀ (ਜੱਸੀ)- ਮੋਹਾਲੀ ’ਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ’ਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਦਾ ਨਾਂ ਫਿਰ ਤੋਂ ਸਾਹਮਣੇ ਆ ਰਿਹਾ ਹੈ। ਰੈੱਡ ਕਾਰਨਰ ਨੋਟਿਸ, ਲੁੱਕ ਆਊਟ ਸਰਕੂਲਰ, ਇੰਟਰਪੋਲ ਰਾਹੀਂ ਹਵਾਲਗੀ ਦੇ ਬਾਵਜੂਦ ਇਹ ਰਹੱਸ ਬਣਿਆ ਹੋਇਆ ਹੈ ਕਿ ਸ਼ਗਨਪ੍ਰੀਤ ਵਿਦੇਸ਼ ’ਚ ਕਿੱਥੇ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ; ਉਡਾਣ ਭਰਨ ਤੋਂ ਕੁੱਝ ਸਮੇਂ ਬਾਅਦ ਕ੍ਰੈਸ਼ ਹੋ ਗਿਆ ਇਕ ਹੋਰ ਜਹਾਜ਼ ! ਸਾਰੇ ਸਵਾਰਾਂ ਦੀ ਮੌਤ

ਯੂਥ ਅਕਾਲੀ ਦਲ ਦੇ ਆਗੂ ਰਹੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਸਨਸਨੀਖੇਜ਼ ਕਤਲ ਦੇ ਮੁੱਖ ਮੁਲਜ਼ਮ ਸ਼ਗਨਪ੍ਰੀਤ ਸਿੰਘ ਦਾ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹਾਲ ਹੀ ’ਚ ਹੋਈ ਹੱਤਿਆ ਦੇ ਸਬੰਧ ’ਚ ਨਾਂ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਪੁਲਸ ਦੀ ਜਾਂਚ ’ਚ ਉਸ ਦੀ ਭੂਮਿਕਾ ਆ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਕੁਮਾਰ ਸਾਨੂ ਨੇ ਸਾਬਕਾ ਪਤਨੀ 'ਤੇ ਕੀਤਾ ਮਾਨਹਾਨੀ ਦਾ ਕੇਸ, ਮੰਗਿਆ 30 ਲੱਖ ਰੁਪਏ ਦਾ ਮੁਆਵਜ਼ਾ

ਉਹ ਮੋਹਾਲੀ ਪੁਲਸ ਨੂੰ ਕਥਿਤ ਤੌਰ ’ਤੇ ਚਕਮਾ ਦੇ ਕੇ ਵਿਦੇਸ਼ ਭੱਜਣ ਤੋਂ ਬਾਅਦ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਫ਼ਰਾਰ ਹੈ। ਸ਼ਗਨਪ੍ਰੀਤ ਦੀ ਤਸਵੀਰ ਘਣਸ਼ਿਆਮਪੁਰੀਆ ਗੈਂਗ ਵੱਲੋਂ ਅਪਲੋਡ ਕੀਤੀ ਗਈ ਇਕ ਸੋਸ਼ਲ ਮੀਡੀਆ ਪੋਸਟ ’ਚ ਪ੍ਰਦਰਸ਼ਿਤ ਕੀਤੀ ਗਈ ਸੀ, ਜਿਸ ਨੇ 15 ਦਸੰਬਰ ਨੂੰ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੋਸਟ ’ਚ ਦੋਸ਼ ਲਾਇਆ ਗਿਆ ਸੀ ਕਿ ਮਾਰੇ ਗਏ ਕਬੱਡੀ ਪ੍ਰਮੋਟਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਤੇ ਇਹ ਕਤਲ ਬਦਲਾ ਲੈਣ ਦੀ ਕਾਰਵਾਈ ਵਜੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Canada ਦਾ Work Permit ਵਾਰ-ਵਾਰ ਹੋ ਰਿਹੈ Reject ! ਅਪਣਾਓ ਇਹ ਤਰੀਕਾ ਤੇ ਠਾਹ ਕਰਦੀ ਲੱਗੇਗੀ ਮੋਹਰ

ਹਾਲਾਂਕਿ ਪੰਜਾਬ ਪੁਲਸ ਨੇ ਮੂਸੇਵਾਲਾ ਕਤਲ ਨਾਲ ਰਾਣਾ ਬਲਾਚੌਰੀਆ ਦੇ ਕਥਿਤ ਸਬੰਧਾਂ ਨੂੰ ਸਾਬਤ ਕਰਨ ਲਈ ਹੁਣ ਤੱਕ ਕੋਈ ਸਬੂਤ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਸ ਦੇ ਬਾਵਜੂਦ ਦਾਅਵੇ ’ਚ ਸ਼ਗਨਪ੍ਰੀਤ ਦੀ ਫੋਟੋ ਅਤੇ ਨਾਮ ਸ਼ਾਮਲ ਕਰਨ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਕਈ ਹਾਈ-ਪ੍ਰੋਫਾਈਲ ਅਪਰਾਧਾਂ ’ਚ ਉਸ ਦੀ ਕਥਿਤ ਭੂਮਿਕਾ ’ਤੇ ਮੁੜ ਧਿਆਨ ਕੇਂਦਰਿਤ ਕੀਤਾ ਹੈ।

ਇਹ ਵੀ ਪੜ੍ਹੋ: ਸ਼ਰਮਨਾਕ ! ਭਰਾ ਨੇ ਗਰਭਵਤੀ ਕੀਤੀ ਭੈਣ, ਪੈਦਾ ਹੁੰਦੇ ਹੀ ਘਰ ਦੇ ਪਿੱਛੇ ਸੁੱਟਿਆ ਜਵਾਕ


author

cherry

Content Editor

Related News