ਭਾਜਪਾ ਵਲੋਂ ਭਾਰਤੀ ਜਨਤਾ ਯੁਵਾ ਵਿਜੈ ਸੰਕਲਪ ਰੈਲੀ ਦਾ ਆਯੋਜਨ
Sunday, Mar 03, 2019 - 03:55 AM (IST)
ਖੰਨਾ (ਸੁਖਵੀਰ)-ਅੱਜ ਦੋਰਾਹਾ ਸ਼ਹਿਰ ਬਾਜ਼ਾਰ ਅੰਦਰ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਮੰਡਲ ਪ੍ਰਧਾਨ ਨਰੇਸ਼ ਕੁਮਾਰ ਆਨੰਦ ਦੀ ਅਗਵਾਈ ’ਚ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਰੈਲੀ ਕੱਢੀ ਗਈ। ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਅਜੇ ਸੂਦ, ਜ਼ਿਲਾ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਸਮੇਂ ਪ੍ਰਧਾਨ ਅਜੇ ਸੂਦ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਨੀਤੀਆਂ ਤੋਂ ਬੇਹੱਦ ਖੁਸ਼ ਹਨ ਅਤੇ ਮੁਡ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਦੇਸ਼ ਦੇ ਹਿੱਤ ’ਚ ਫੈਸਲੇ ਲਏ ਹਨ ਤੇ ਸਮੁੱਚੇ ਦੇਸ਼ ਦੇ ਹਰ ਵਰਗ ਨੂੰ ਖੁਸ਼ਹਾਲ ਅਤੇ ਤਰੱਕੀ ਵੱਲ ਦੇਖਣ ਲਈ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਇਸ ਸਮੇਂ ਰੈਲੀ ਵਿਚ ‘ਅਬ ਕੀ ਬਾਰ 400 ਕੇ ਪਾਰ’ ਅਤੇ ਫਿਰ ਏਕ ਵਾਰ ਮੋਦੀ ਸਰਕਾਰ ਦੇ ਯੁਵਾ ਮੋਰਚਾ ਵੱਲੋਂ ਨਾਅਰੇ ਲਗਾਏ ਗਏ। ਇਸ ਸਮੇਂ ਰੈਲੀ ਵਿਚ ਪੁੱਜਣ ’ਤੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਡਾ. ਅਸ਼ੀਸ਼ ਸੂਦ, ਕਮਲਜੀਤ ਪਾਹਵਾ, ਰਾਜੇਸ਼ ਖੰਨਾ, ਮਨਜੀਤ ਸਿੰਘ, ਬਲਵੰਤ ਸਿੰਘ ਧਾਮੀ, ਸਮੀ, ਪੰਕਜ, ਲਖਵੀਰ ਸਿੰਘ, ਤੇਜਵੰਤ ਸਿੰਘ ਤੇਜੀ, ਮਨੋਜ ਕੁਮਾਰ, ਬਚਨ ਕੁਮਾਰ, ਨੋਨੀ ਕਟਾਣੀ, ਨਵੀਨ ਖੰਨਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੈਂਕਡ਼ੇ ਯੂਥ ਵਰਕਰਾਂ ਵੱਲੋਂ ਵਿਜੈ ਸੰਕਲਪ ਰੈਲੀ ਵਿਚ ਸਕੂਟਰ-ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਤੋਂ ਲੈ ਕੇ ਬੇਅੰਤ ਸਿੰਘ ਚੌਕ ਤੱਕ ਹਿੱਸਾ ਲਿਆ।
