ਕਾਰ ਐਕਸੀਡੈਂਟ ਵਿਚ ਮਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀਆਂ
Wednesday, Dec 10, 2025 - 06:24 PM (IST)
ਲੁਧਿਆਣਾ (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਪੁਲ ਦੇ ਉੱਪਰ ਇਕ ਤੇਜ਼ ਰਫਤਰ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਐਤਵਾਰ ਦੀ ਰਾਤ ਨੂੰ ਕਾਰ ਸਵਾਰ ਤਿੰਨ ਲੜਕੇ ਤੇ ਦੋ ਨਾਬਾਲਗ ਲੜਕੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਵੱਲੋਂ ਹਾਦਸੇ ਵਿਚ ਮਾਰੇ ਗਏ ਤਿੰਨੋ ਲੜਕੇ ਤੇ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭਿਜਵਾ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਵੱਲੋਂ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਸਿਮਰਨਜੀਤ ਸਿੰਘ, ਸਤਪਾਲ ਸਿੰਘ ਅਤੇ ਵੀਰੂ ਸਿੰਘ ਵਾਸੀ ਜਗਰਾਓਂ ਵਜੋਂ ਕੀਤੀ ਗਈ, ਜਦੋਂਕਿ ਹਾਦਸੇ ਵਿਚ ਮਾਰੀਆਂ ਗਈਆਂ ਨਾਬਾਲਗ ਲੜਕੀਆਂ ਦੀ ਪਛਾਣ ਅਰਸ਼ਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਵਾਸੀ ਮੋਗਾ ਵਜੋਂ ਕੀਤੀ ਗਈ।
ਜਾਂਚ ਅਧਿਕਾਰੀ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅੱਜ ਹਾਦਸੇ ਵਿਚ ਮਾਰੇ ਗੲੈ ਲੜਕੇ ਲੜਕੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਲ ਦੀ ਘੜੀ ਪੁਲਸ ਵੱਲੋਂ 194 ਦੇ ਤਹਿਤ ਕਾਰਵਾਈ ਕਰਦੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
