ਔਰਤ ਦਾ ਬੈਗ ਖੋਹਣ ਵਾਲੇ 3 ਲੁਟੇਰੇ ਕੀਤੇ ਗ੍ਰਿਫ਼ਤਾਰ, 2 ਮੋਬਾਈਲ ਤੇ ਮੋਟਰਸਾਈਕਲ ਵੀ ਬਰਾਮਦ

Thursday, Dec 18, 2025 - 09:44 AM (IST)

ਔਰਤ ਦਾ ਬੈਗ ਖੋਹਣ ਵਾਲੇ 3 ਲੁਟੇਰੇ ਕੀਤੇ ਗ੍ਰਿਫ਼ਤਾਰ, 2 ਮੋਬਾਈਲ ਤੇ ਮੋਟਰਸਾਈਕਲ ਵੀ ਬਰਾਮਦ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨ ਇਕ ਮੋਟਰਸਾਈਕਲ ’ਤੇ 3 ਅਣਪਛਾਤੇ ਝਪਟਮਾਰਾਂ ਨੇ ਇਕ ਔਰਤ ਦਾ ਪਰਸ ਖੋਹ ਲਿਆ ਸੀ ਅਤੇ ਫਰਾਰ ਹੋ ਗਏ ਸਨ, ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਖੋਹੇ ਗਏ 2 ਮੋਬਾਈਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੀੜਤ ਗੁਰਮੀਤ ਕੌਰ ਪਤਨੀ ਪਾਲ ਸਿੰਘ ਵਾਸੀ ਬੈਂਕ ਕਾਲੋਨੀ ਮੁੱਲਾਂਪੁਰ ਜੋ ਕਿ ਉਹ ਬੱਸ ਸਟੈਂਡ ਮੁੱਲਾਂਪੁਰ ਤੋਂ ਰਿਕਸ਼ੇ ਤੇ ਬੈਠ ਕੇ ਆਪਣੇ ਘਰ ਬੈਂਕ ਕਾਲੋਨੀ ਜਾ ਰਹੀ ਸੀ ਤਾਂ ਪਿੱਛੋਂ ਇਕ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਸੀ ਅਤੇ ਫਰਾਰ ਹੋ ਗਏ, ਜਿਸ ’ਚ 6000 ਰੁਪਏ ਨਕਦ, 2 ਮੋਬਾਈਲ ਆਈਫੋਨ 16 ਅਤੇ ਵੀਵੋ, ਇਕ ਕੋਟੀ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ।

ਇਹ ਵੀ ਪੜ੍ਹੋ : ਭਾਜਪਾ ਨੇ ਮਾਨਸਾ 'ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ

ਪੁਲਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਜ਼ੇਰੇ ਧਾਰਾ 304 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਐੱਸ. ਐੱਚ. ਓ. ਹਮਰਾਜ ਸਿੰਘ ਚੀਮਾ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਖੋਹੇ ਗਏ 2 ਮੋਬਾਈਲ ਆਈ ਫੋਨ-16, ਵੀਵੋ ਅਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।


author

Sandeep Kumar

Content Editor

Related News