ਖੱਤਰੀ ਚੇਤਨਾ ਮੰਚ ਵਲੋਂ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ
Wednesday, Feb 06, 2019 - 04:38 AM (IST)
ਖੰਨਾ (ਸੁਖਵਿੰਦਰ ਕੌਰ)- ਸੀਨੀਅਰ ਸਿਟੀਜ਼ਨ ਹਾਲ ’ਚ ਪੰਜਾਬ ਖੱਤਰੀ ਚੇਤਨਾ ਮੰਚ ਦੀ ਇਕਾਈ ਮਾਤਾ ਕੌਸ਼ਲਿਆ ਸੇਵਾ ਕੇਂਦਰ ਵਲੋਂ 103ਵਾਂ ਰਾਸ਼ਨ ਵੰਡ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ’ਚ 48 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡ ਸਮਾਰੋਹ ’ਚ ਡਾ. ਸ਼ਾਲਿਨੀ (ਕ੍ਰਿਸ਼ਨਾ ਹਸਪਤਾਲ) ਦੀ ਮਾਤਾ ਤੇ ਡਾ. ਨੀਰਜ ਸ਼ਰਮਾ ਦੀ ਸੱਸ ਸੁਮਨ ਸੋਈ ਵਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਨੇ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਇਸ ਰਾਸ਼ਨ ਵੰਡ ਸਮਾਰੋਹ ’ਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਰਾਧਾ ਵਾਟਿਕਾ ਸਕੁੂਲ ਦੀ ਅਧਿਆਪਕਾ ਤਰੱਨੁਮ ਵਸ਼ਿਸ਼ਟ ਅਤੇ ਸ਼੍ਰੀਮਤੀ ਤ੍ਰਿਪਾਠੀ ਨੇ ਹਿੰਦੋਸਤਾਨੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਗੀਤ ਗਾ ਕੇ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਖੱਤਰੀ ਚੇਤਨਾ ਮੰਚ ਵਲੋਂ ਤਰੱਨੁਮ ਵਸ਼ਿਸ਼ਟ ਅਤੇ ਮੁੱਖ ਮਹਿਮਾਨ ਸੁਮਨ ਸੋਈ ਨੂੰ ਸਨਮਾਨਤ ਕੀਤਾ ਗਿਆ। ਸਮਾਰੋਹ ’ਚ ਖੱਤਰੀ ਚੇਤਨਾ ਮੰਚ ਦੇ ਸਰਪ੍ਰਸਤ ਮਦਨ ਲਾਲ ਸ਼ਾਹੀ, ਉਪ ਪ੍ਰਧਾਨ ਸੀ. ਏ. ਕਪਿਲ ਚਿਕਰਸਲ, ਜਨਰਲ ਸਕੱਤਰ ਐੱਸ. ਕੇ. ਭੱਲਾ ਸੀ. ਏ., ਮਾਤਾ ਕੌਸ਼ਲਿਆ ਸੇਵਾ ਕੇਂਦਰ ਦੇ ਪ੍ਰਧਾਨ ਅਸ਼ੋਕ ਦਿਯੋਡ਼ਾ, ਖਜ਼ਾਨਚੀ ਰਾਮ ਮੂਰਤੀ ਵਿਜ, ਗਿਆਨ ਚੰਦ ਲੁਟਾਵਾ, ਮੁਕੇਸ਼ ਕੁਮਾਰ, ਸੰਜੇ ਭਸੀਨ, ਅਸ਼ੋਕ ਸਾਹਨੇਵਾਲੀਆ, ਤੁਲਸੀ ਦਾਸ ਵਰਮਾ, ਵਿਪਨ ਚੰਦਰ ਗੈਂਦ, ਬੰਸੀ ਲਾਲ ਟੰਡਨ, ਗੌਤਮ ਢੰਡ, ਨਿਰੇਸ਼ ਭਾਂਬਰੀ, ਤਰਸੇਮ ਕੋਹਲੀ, ਪਵਨ ਜੈਦਕਾ, ਮਨਹੋਰ ਲਾਲ ਵਿਜ, ਸਤੀਸ਼ ਸੋਫਤ ਆਦਿ ਮੌਜੂਦ ਸਨ ।
