ਪੁਰਹੀਰਾਂ ’ਚ ਨਗਰ ਨਿਗਮ ਨੇ ਸੀਲ ਕੀਤੀ ਦੁਕਾਨ
Friday, Feb 01, 2019 - 09:20 AM (IST)

ਹੁਸ਼ਿਆਰਪੁਰ (ਘੁੰਮਣ)-ਨਗਰ ਨਿਗਮ ਦੀ ਟੀਮ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸੁਪਰਡੈਂਟ ਗੁਰਮੇਲ ਸਿੰਘ ਦੀ ਅਗਵਾਈ ’ਚ ਇੰਸਪੈਕਟਰ ਮੁਕਲ ਕੇਸਰ, ਲੇਖ ਰਾਜ, ਸੰਦੀਪ ਕੁਮਾਰ, ਅਰਜਨ, ਅਨਮੋਲ ਧੀਰ, ਸੰਜੀਵ ਸ਼ਰਮਾ ਤੇ ਪ੍ਰਦੀਪ ਕੁਮਾਰ ’ਤੇ ਅਧਾਰਿਤ ਟੀਮ ਨੇ ਪੁਰਹੀਰਾਂ ’ਚ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੀ ਇਕ ਦੁਕਾਨ ਨੂੰ ਸੀਲ ਕਰ ਦਿੱਤਾ। ਨਿਗਮ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਪ੍ਰਾਪਰਟੀ ਟੈਕਸ ਅਦਾ ਨਹੀਂ ਕਰ ਰਹੇ, ਉਨ੍ਹਾਂ ਦੇ ਖਿਲਾਫ਼ ਇਹ ਮੁਹਿੰਮ ਜਾਰੀ ਰਹੇਗੀ।