ਸੰਨ੍ਹ ਲਾ ਕੇ ਘਰ ’ਚੋਂ ਸਾਮਾਨ ਚੋਰੀ

Tuesday, Aug 14, 2018 - 02:16 AM (IST)

ਮੁਕੇਰੀਆਂ,  (ਜੱਜ)-  ਸਥਾਨਕ  ਹੀਰਾ ਨਗਰ, ਨਜ਼ਦੀਕ ਤੂਤਾਂ ਵਾਲਾ ਬਾਗ  ਵਿਖੇ ਰਾਤ ਨੂੰ ਚੋਰਾਂ ਨੇ ਸੰਨ੍ਹ ਲਾ ਕੇ ੲਿਕ ਘਰ ’ਚੋਂ  ਪਿੱਤਲ, ਲੋਹੇ ਦਾ ਸਾਮਾਨ, ਲੋਹੇ ਦੀਆਂ ਵਾਸ਼ਲਾਂ ਆਦਿ ਚੋਰੀ ਕਰ ਲਈਆਂ। ੲਿਸ ਸਬੰਧੀ ਘਰ ਦੇ ਮਾਲਕ ਰਾਜਿੰਦਰ ਕੁਮਾਰ ਵੱਲੋਂ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। 
ਰਾਜਿੰਦਰ ਕੁਮਾਰ ਨੇ ਦੱਸਿਆ ਕਿ ਹੀਰਾ ਨਗਰ ਵਿਖੇ ਤੂਤਾਂ ਵਾਲਾ ਬਾਗ ਨਜ਼ਦੀਕ ਉਸ ਦਾ ਘਰ ਹੈ, ਜਿਥੇ ਉਹ ਕਾਰਾਂ ਦੇ ਸਪੇਅਰ ਪਾਰਟਸ ਰੱਖਦਾ ਹੈ।  ਉਹ ਇਥੇ ਕਦੇ-ਕਦਾਈਂ ਆਉਂਦਾ ਹੈ। ਅੱਜ ਸਵੇਰੇ ਉਸ ਨੂੰ ਗੁਆਂਢੀਆਂ ਨੇ ਉਸ ਦੇ ਘਰ ਵਿਚ ਚੋਰੀ ਹੋਣ ਦੀ ਇਤਲਾਹ ਦਿੱਤੀ ਸੀ। ਜਦੋਂ ਉਥੇ ਜਾ ਕੇ ਦੇਖਿਆ ਤਾਂ ਘਰ ਦੇ ਪਿਛਲੇ ਕਮਰੇ ਤੱਕ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਕੰਧ ਵਿਚ ਸੰਨ੍ਹ ਲਾ ਕੇ ਘਰ ਅੰਦਰ ਜਾਣ ਲਈ ਰਸਤਾ ਬਣਾਇਆ ਹੋਇਆ ਸੀ। ਉਸ ਨੇ  ਦੱਸਿਆ ਕਿ  4 ਅਗਸਤ ਨੂੰ ਵੀ ਚੋਰਾਂ ਨੇ ਮੇਨ  ਗੇਟ ਰਸਤੇ ਘਰ ਅੰਦਰ ਦਾਖਲ ਹੋ ਕੇ ਸਾਮਾਨ  ਚੋਰੀ ਕਰ ਲਿਆ ਸੀ।


Related News