ਵਾਹਨ ਚੋਰੀ ਕਰਨ ਵਾਲੇ 2 ਕਾਬੂ, 11 ਮੋਟਰਸਾਈਕਲ ਬਰਾਮਦ

Sunday, Sep 15, 2024 - 04:21 AM (IST)

ਵਾਹਨ ਚੋਰੀ ਕਰਨ ਵਾਲੇ 2 ਕਾਬੂ, 11 ਮੋਟਰਸਾਈਕਲ ਬਰਾਮਦ

ਜਗਰਾਓਂ (ਮਾਲਵਾ) - ਸੀ.ਆਈ.ਏ. ਸਟਾਫ ਜਗਰਾਓਂ ਨੇ ਦੋ ਵਾਹਨ ਚੋਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਚੋਰੀ ਦੇ 11 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਸੀ.ਆਈ.ਏ. ਸਟਾਫ ਜਗਰਾਓਂ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਚੈਕਿੰਗ ਸਬੰਧੀ ਬੱਸ ਅੱਡਾ ਬਾ-ਹੱਦ ਸਿੱਧਵਾਂ ਕਲਾਂ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਦਿੱਤ ਸਿੰਘ ਉਰਫ ਗੋਰਾ ਪੁੱਤਰ ਸੁਖਦੇਵ ਸਿੰਘ ਵਾਸੀ ਮੰਡੀ ਮੁੱਲਾਂਪੁਰ ਅਤੇ ਜਸਕਰਨਦੀਪ ਸਿੰਘ ਉਰਫ ਜਸੂ ਪੁੱਤਰ ਸਤਵਿੰਦਰ ਸਿੰਘ ਵਾਸੀ ਪਿੰਡ ਹਿੱਸੇਵਾਲ ਹਾਲ ਵਾਸੀ ਮੰਡੀ ਮੁੱਲਾਂਪੁਰ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਵੀ ਮੁੱਲਾਂਪੁਰ ਤੋਂ ਚੋਰੀ ਦੇ ਮੋਟਰਸਾਈਕਲ ’ਤੇ ਜਗਰਾਓਂ ਵੱਲ ਮੋਟਰਸਾਈਕਲ ਵੇਚਣ ਲਈ ਆ ਰਹੇ ਹਨ।

ਪੁਲਸ ਨੇ ਟੀ-ਪੁਆਇੰਟ ਸਿੱਧਵਾਂ ਕਲਾ ਫਿਰੋਜ਼ਪੁਰ ਰੋਡ ’ਤੇ ਨਾਕਾਬੰਦੀ ਕਰ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਇਨ੍ਹਾਂ ਕੋਲੋਂ ਪੁਲਸ ਵਲੋਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਇਨ੍ਹਾਂ ਨੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਵਲੋਂ 11 ਮੋਟਰਸਾਈਕਲ ਬਰਾਮਦ ਕੀਤੇ ਗਏ । ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News