ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਕੁੱਖੋਂ ਜੰਮੇ ਬੱਚਿਆਂ ਨੂੰ ਭੁੱਲ ਗਲ਼ ਲਾ ਲਈ ਮੌਤ
Wednesday, Sep 18, 2024 - 05:16 PM (IST)
ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਆਨੰਦਪੁਰ ਬਸਤੀ 'ਚ ਦੋ ਬੱਚਿਆਂ ਦੀ ਮਾਂ ਨੇ ਅਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਲਟਕ ਕੇ ਆਤਮਹੱਤਿਆਂ ਕਰ ਲਈ। ਪੁਲਸ ਨੇ ਮ੍ਰਿਤਕਾ ਦੀ ਸੱਸ, ਜੇਠ, ਜਿਠਾਣੀ, ਨਨਾਣ ਅਤੇ ਭਤੀਜੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਮ੍ਰਿਤਕ ਕਿਰਨਾ ਦੇ ਭਰਾ ਸਿਕੰਦਰ ਸਿੰਘ ਪੁੱਤਰ ਫਕੀਰ ਚੰਦ ਵਾਸੀ ਚਕੇਰਿਆਂ (ਮਾਨਸਾ) ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਮੇਰੀ ਭੈਣ ਦਾ 12 ਸਾਲ ਪਹਿਲਾਂ ਆਨੰਦਪੁਰ ਬਸਤੀ ਦੇ ਵਸਨੀਕ ਗੁਰਦਿਆਲ ਸਿੰਘ ਦੇ ਲੜਕੇ ਬਲਵਿੰਦਰ ਸਿੰਘ ਨਾਲ ਰੀਤੀ ਰਿਵਾਜ਼ਾਂ ਨਾਲ ਵਿਆਹ ਹੋਇਆ, ਜਿਸ ਦੀ ਕੁੱਖੋਂ ਇਕ ਲੜਕਾ (9) ਸਾਲ ਅਤੇ ਇਕ ਲੜਕੀ (11) ਸਾਲ ਪੈਦਾ ਹੋਏ। ਸਹੁਰੇ ਪਰਿਵਾਰ ਦੇ ਸਰਬਜੀਤ ਕੋਰ (ਸੱਸ), ਟੀਨੂ ਸਿੰਘ (ਜੇਠ), ਚਰਨਜੀਤ ਕੌਰ (ਜਿਠਾਣੀ), ਪਰਮਜੀਤ ਕੌਰ (ਨਨਾਣ) ਅਤੇ ਅੰਕੂ ਨੇ ਮੇਰੀ ਭੈਣ ਨਾਲ ਕਲੇਸ਼ ਅਤੇ ਟਾਰਚਰ ਕਰਦੇ ਰਹਿੰਦੇ ਹਨ। ਸਿਕੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਮੇਰੀ ਭੈਣ ਨੇ ਫਾਹਾ ਲੈਣ ਤੋਂ ਪਹਿਲਾਂ ਮੇਰੀ ਵੱਡੀ ਭੈਣ ਸ਼ਿੰਦਰ ਕੌਰ ਜੋ ਪਿੰਡ ਰਾਈਆ ਵਿਖੇ ਵਿਆਹੀ ਹੋਈ ਹੈ ਨੂੰ ਮੋਬਾਇਲ ਤੇ ਦੱਸਿਆ ਕਿ ਉਕਤ ਸਹੁਰਾ ਪਰਿਵਾਰ ਮੇਰੇ ਨਾਲ ਕਲੇਸ਼ ਅਤੇ ਕੁੱਟਮਾਰ ਕਰ ਰਿਹਾ ਜਿਸ ਦੀਆਂ ਆਵਾਜ਼ਾਂ ਮੇਰੀ ਭੈਣ ਨੂੰ ਫੋਨ ਰਾਹੀਂ ਸੁਣਾਈ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਇਸ ਫੋਨ ਤੋਂ ਬਾਅਦ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਨੇ ਸਹੁਰੇ ਘਰ ਫੋਨ ਕਰਕੇ ਦੱਸਿਆ ਕਿ ਕਿਰਨਾ ਰਾਣੀ ਨੇ ਫਾਹਾ ਲੈ ਲਿਆ ਹੈ, ਤੁਸੀਂ ਜਲਦੀ ਆਉ। ਇਸ ਦੌਰਾਨ ਜਦੋਂ ਮੈਂ ਪਿੰਡ ਦੇ ਪਤਵੰਤਿਆਂ, ਮਾਂ, ਮਾਸੀ ਦੇ ਲੜਕੇ ਅਤੇ ਹੋਰਾਂ ਨੂੰ ਨਾਲ ਲੈ ਕੇ ਪੁੱਜਾ ਤਾਂ ਦੇਖਿਆ ਕਿ ਮੇਰੀ ਭੈਣ ਮੰਜੇ ਤੇ ਮ੍ਰਿਤਕ ਪਈ ਸੀ। ਮੈ ਜਦੋਂ ਆਸਪਾਸ ਤੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੇਰੀ ਭੈਣ ਨੇ ਉਕਤ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਜਿਸ ਦੀ ਸੂਚਨਾ ਪੁਲਸ ਚੌਂਕੀ ਤਪਾ ਨੂੰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਚ ਔਰਤਾਂ ਅਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ
ਥਾਣਾ ਮੁੱਖੀ ਸੰਦੀਪ ਸਿੰਘ, ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮੌਕਾ ਵਾਰਦਾਤ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ ਰੂਮ ਬਰਨਾਲਾ ਵਿਖੇ ਭੇਜ ਦਿੱਤੀ। ਪੁਲਸ ਨੇ ਮ੍ਰਿਤਕਾ ਦੇ ਭਰਾ ਸਿਕੰਦਰ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਪੇਕਾ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਮੋਕੇ ਵੱਡੀ ਗਿਣਤੀ 'ਚ ਨਾਲ ਆਏ ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਪਿੰਡ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵਾਰਦਾਤ 'ਚ ਸ਼ਾਮਲ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਜਲੰਧਰ ਨੇੜੇ ਅਗਵਾ ਤੋਂ ਬਾਅਦ ਕਤਲ ਕੀਤੇ ਐੱਨ. ਆਰ. ਆਈ. ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8