ਮਾਮੂਲੀ ਰੰਜਿਸ਼ ਨੂੰ ਲੈ ‘ਆਪ’ ਵਰਕਰ ਦੇ ਘਰ ਦਰਜਨਾਂ ਰੌਂਦ ਕੀਤੀ ਫਾਇਰਿੰਗ

Tuesday, Sep 17, 2024 - 11:23 AM (IST)

ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਪਿੰਡ ਸਰਾਏ ਅਮਾਨਤ ਖਾਂ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਦੇ ਘਰ ਬਾਹਰ ਰਾਤ ਸਮੇਂ ਮਾਮੂਲੀ ਰੰਜਿਸ਼ ਨੂੰ ਲੈ ਵੱਡੀ ਗਿਣਤੀ ਵਿਚ ਹਮਲਾਵਰਾਂ ਵੱਲੋਂ ਜਿੱਥੇ ਇਕ ਦਰਜਨ ਤੋਂ ਵੱਧ ਰੌਂਦ ਫਾਇਰਿੰਗ ਕੀਤੀ ਗਈ, ਉਥੇ ਹੀ ਘਰ ਦੇ ਬਾਹਰ ਦਾਤਰਾਂ ਨਾਲ ਹਮਲਾ ਕਰਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਨ ਦੀ ਪੁਲਸ ਨੇ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਇਕ ਨੂੰ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਡਾਕਟਰ ਕੁਲਵੰਤ ਸਿੰਘ ਉਰਫ ਪੁੱਤਰ ਜੋਗਿੰਦਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਬੀਤੀ 14 ਸਤੰਬਰ ਦੀ ਰਾਤ ਕਰੀਬ 8 ਵਜੇ ਜਦੋਂ ਉਹ ਆਪਣੀ ਦੁਕਾਨ ਰੋਜ਼ਾਨਾ ਦੀ ਤਰ੍ਹਾਂ ਬੰਦ ਕਰਕੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਅੱਡਾ ਸਰਾਏ ਅਮਾਨਤ ਖਾਂ ਦੇ ਗੰਦੇ ਨਾਲੇ ਉਪਰ ਪੁੱਜਣ ਦੌਰਾਨ ਸੁਰਜੀਤ ਸਿੰਘ ਉਰਫ ਨਿੱਕਾ, ਮਲਕੀਤ ਸਿੰਘ ਪੁੱਤਰਾਨ ਮੁਲਤਾਨ ਸਿੰਘ, ਮੁਲਤਾਨ ਸਿੰਘ ਪੁੱਤਰ ਕਰਤਾਰ ਸਿੰਘ, ਬੂਟਾ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਸਰਾਏ ਅਮਾਨਤ ਖਾਂ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਉਸ ਦੀ ਕੁੱਟਮਾਰ ਕਰਕੇ ਸਿਰ ਦੀ ਪੱਗ ਲਾ ਕੇ ਲੈ ਗਏ। ਇਸ ਤੋਂ ਬਾਅਦ ਉਕਤ ਸਾਰੇ ਮੁਲਜ਼ਮ ਉਸਦੇ ਘਰ ਬਾਹਰ ਆ ਕੇ ਜਿੱਥੇ ਮੇਨ ਗੇਟ ਦੀ ਭੰਨਤੋੜ ਕਰਨ ਲੱਗ ਪਏ, ਉਥੇ ਹੀ ਵੱਡੀ ਗਿਣਤੀ ਵਿਚ ਫਾਇਰਿੰਗ ਕਰਨ ਲੱਗ ਪਏ। ਡਾਕਟਰ ਕੁਲਵੰਤ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੀ ਕਮੇਟੀ ਦਾ ਜੁਆਇੰਟ ਸਕੱਤਰ ਹੈ ਅਤੇ ਉਕਤ ਮੁਲਜ਼ਮਾਂ ਵੱਲੋਂ ਪੁਰਾਣੀ ਮਾਮੂਲੀ ਰੰਜਿਸ਼ ਨੂੰ ਲੈ ਕੇ ਉਸਦੇ ਉਪਰ ਹਮਲਾ ਕੀਤਾ ਗਿਆ ਹੈ, ਕੀਤੀ ਗਈ ਫਾਇਰਿੰਗ ਸਬੰਧੀ ਉਸ ਕੋਲ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਪ੍ਰੰਤੂ ਪੁਲਸ ਨੇ ਉਕਤ ਮੁਲਜ਼ਮਾਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਇਸ ਪਰਚੇ ਵਿਚ ਸ਼ਾਮਲ ਨਹੀਂ ਕੀਤਾ ਹੈ, ਜਿਸ ਸਬੰਧੀ ਉਹ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਵਾਉਣਗੇ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਰਾਏ ਅਮਾਨਤ ਖਾਂ ਵਿਖੇ ਉਕਤ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਾਕੀ ਫਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News