ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ, ਦਾਤਰ ਬਰਾਮਦ

Sunday, Sep 15, 2024 - 04:42 AM (IST)

ਜਲੰਧਰ (ਮਹੇਸ਼) - ਕਮਿਸ਼ਨਰੇਟ ਜਲੰਧਰ ਦੀ ਦਕੋਹਾ ਚੌਕੀ ਦੀ ਪੁਲਸ ਨੇ ਨਕੋਦਰ ਚੌਕ ਤੋਂ 20-25 ਦਿਨ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਸਮੇਤ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ । ਉਨ੍ਹਾਂ ਦੇ ਕਬਜ਼ੇ ’ਚੋਂ ਉਕਤ ਮੋਟਰਸਾਈਕਲ ਤੋਂ ਇਲਾਵਾ ਇਕ ਦਾਤਰ ਵੀ ਬਰਾਮਦ ਹੋਇਆ ਹੈ, ਜਿਸ ਨਾਲ ਉਹ ਲੋਕਾਂ ਨੂੰ ਡਰਾ ਧਮਕਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ।

ਚੌਕੀ ਦਕੋਹਾ ਦੇ ਇੰਚਾਰਜ ਐੱਸ.ਆਈ. ਨਰਿੰਦਰ ਮੋਹਨ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਤਿਨ ਉਰਫ਼ ਜੱਟੂ ਪੁੱਤਰ ਰੋਮੀ ਵਾਸੀ ਦਕੋਹਾ ਰਾਮਾ ਮੰਡੀ, ਜਲੰਧਰ ਤੇ ਰਾਹੁਲ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰ. 6, ਗੁਰੂ ਗੋਬਿੰਦ ਸਿੰਘ ਨਗਰ, ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ 10-15 ਦਿਨ ਪਹਿਲਾਂ ਜਤਿਨ ਤੇ ਰਾਹੁਲ ਨੇ ਹੁਸ਼ਿਆਰਪੁਰ ਰੋਡ ਤੋਂ ਜਲੰਧਰ ਵੱਲ ਆ ਰਹੇ ਇਕ ਐਕਟਿਵਾ ਸਵਾਰ ਨੂੰ ਘੇਰ ਕੇ ਉਸ ਦਾ ਬੈਗ ਖੋਹ ਲਿਆ ਸੀ। ਦਕੋਹਾ ਪੁਲਸ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਦੋਵਾਂ ਨੂੰ ਜੱਜ ਦੇ ਹੁਕਮਾਂ ’ਤੇ ਜੇਲ ਭੇਜ ਦਿੱਤਾ ਗਿਆ ਹੈ।


Inder Prajapati

Content Editor

Related News