ਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ ''ਚ ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ

Thursday, Nov 19, 2020 - 06:17 PM (IST)

ਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ ''ਚ  ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ

ਬਠਿੰਡਾ (ਵਰਮਾ): ਥੈਲੀਸੀਮੀਆ ਪੀੜਤ ਬੱਚਿਆਂ ਨੂੰ ਐੱਚ. ਆਈ. ਵੀ. ਪਾਜ਼ੇਟਿਵ ਖੂਨ ਚੜ੍ਹਾਉਣ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਤੋਂ ਇਕ ਉੱਚ ਪੱਧਰੀ ਟੀਮ ਨੂੰ ਬਠਿੰਡਾ ਸਿਵਲ ਹਸਪਤਾਲ 'ਚ ਜਾਂਚ ਲਈ ਭੇਜਿਆ, ਜਿਸ ਨੇ ਕਾਰਵਾਈ ਸ਼ੁਰੂ ਕੀਤੀ। ਇਸ ਟੀਮ 'ਚ ਆਈ. ਏ. ਐੱਸ. ਅਧਿਕਾਰੀ ਸਮੇਤ ਨੈਸ਼ਨਲ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀ ਵੀ ਸ਼ਾਮਲ ਹੋਏ। ਬੁੱਧਵਾਰ ਨੂੰ ਟੀਮ ਅਚਾਨਕ ਪਹੁੰਚ ਗਈ ਅਤੇ ਉਨ੍ਹਾਂ ਨੇ ਬਲੱਡ ਬੈਂਕ ਦਾ ਸਾਰਾ ਰਿਕਾਰਡ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ 'ਚ ਕਿਸੇ ਵੱਡੀ ਸਾਜ਼ਿਸ਼ ਦੀ ਬੂ ਵੀ ਆ ਰਹੀ ਹੈ। ਟੀਮ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਪੁਸ਼ਟੀ ਕੀਤੀ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਆਪਸੀ ਦੁਸ਼ਮਣੀ ਦਾ ਮੁੱਦਾ ਪਹਿਲਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਾ ਹੈ ਅਤੇ ਲਗਾਤਾਰ ਚਾਰ ਥੈਲੀਸੀਮੀਆ ਪੀੜਤ ਬੱਚਿਆਂ ਨੂੰ ਐੱਚ. ਆਈ. ਵੀ. ਪਾਜ਼ੇਟਿਵ ਖੂਨ ਚੜ੍ਹਾ ਦਿੱਤਾ ਗਿਆ।

ਇਹ ਵੀ ਪੜ੍ਹੋਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

ਪਹਿਲੀ ਜਾਂਚ ਰਿਪੋਰਟ 'ਚ ਉੱਚ ਪੱਧਰੀ ਟੀਮ ਨੇ ਚਾਰ ਟੈਕਨੀਸ਼ੀਅਨ ਦੋਸ਼ੀ ਠਹਿਰਾਏ ਹਨ, ਜਿਨ੍ਹਾਂ 'ਚ ਗੁਰਦੀਪ ਸਿੰਘ, ਅਜੇ ਸ਼ਰਮਾ, ਜਗਦੀਪ ਅਤੇ ਗੁਰਦੀਪ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਠੇਕਾ ਆਧਾਰ 'ਤੇ ਭਰਤੀ ਕੀਤਾ ਗਿਆ ਸੀ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਜਾਂਚ ਕੀਤੇ ਦਾਨ ਕੀਤੇ ਖੂਨ 'ਤੇ ਨੈਗੇਟਿਵ ਸਲਿੱਪ ਲਾ ਕੇ ਬਲੱਡ ਬੈਂਕ ਜਮ੍ਹਾਂ ਕਰਵਾ ਦਿੱਤਾ। ਨਤੀਜੇ ਵਜੋਂ ਖੂਨ ਜਾਰੀ ਕਰਨ ਵਾਲੇ ਅਮਲੇ ਨੇ ਖੂਨ ਮਰੀਜ਼ਾਂ ਨੂੰ ਚੜ੍ਹਾਏ ਜਾਣ ਲਈ ਜਾਰੀ ਕਰ ਦਿੱਤਾ। ਇਕ ਮਹੀਨੇ ਦੌਰਾਨ ਚਾਰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਬਲੱਡ ਬੈਂਕ ਦੇ ਅਫਸਰ 'ਤੇ ਗਾਜ ਡਿਗਣੀ ਲਗਭਗ ਤੈਅ ਹੈ। ਇਸ ਮਾਮਲੇ 'ਚ ਸਿਵਲ ਸਰਜਨ ਵਿਭਾਗ ਵੀ ਅਛੂਤਾ ਨਹੀਂ ਰਿਹਾ, ਕਿਉਂਕਿ ਬਲੱਡ ਬੈਂਕ 'ਚ ਇਕ ਵੱਡੇ ਪੈਮਾਨੇ 'ਤੇ ਕਿੱਟਾਂ ਦਾ ਘਪਲਾ ਹੋਇਆ, ਜਿਸ ਨੂੰ ਦਬਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ

ਮੋਟੀ ਕਮਾਈ ਦੇ ਚੱਕਰ 'ਚ ਖੇਡਿਆ ਗਿਆ ਖੇਡ
ਜਾਂਚ 'ਚ ਪਾਇਆ ਗਿਆ ਕਿ ਬਲੱਡ ਬੈਂਕ 'ਚ ਕਿੱਟਾਂ ਦੀ ਦੁਰਵਰਤੋਂ ਅਤੇ ਨਿੱਜੀ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਵਰਗੇ ਬਹੁਤ ਸਾਰੇ ਦੋਸ਼ ਲੱਗੇ ਸਨ। ਸੂਤਰਾਂ ਅਨੁਸਾਰ, ਇਹ ਗੇਮ ਬਲੱਡ ਬੈਂਕ 'ਚ ਮੋਟੀ ਕਮਾਈ ਦੇ ਮਾਮਲੇ 'ਚ ਖੇਡੀ ਗਈ ਸੀ, ਜਿਸ ਨਾਲ ਐੱਚ. ਆਈ. ਵੀ. ਯੁਕਤ ਖੂਨ ਆਪਣੇ ਹੀ ਸਹਿਕਰਮੀਆਂ ਨੂੰ ਫਸਾਉਣ ਲਈ ਵਰਤਿਆ ਗਿਆ ਸੀ। ਸਿਵਲ ਹਸਪਤਾਲ ਦੇ ਸਾਰੇ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ। ਹੁਣ ਤੱਕ ਕੇਵਲ ਚਾਰ ਪੀੜਤਾਂ ਦਾ ਖੁਲਾਸਾ ਹੋਇਆ ਹੈ, ਜਦਕਿ ਸੂਚੀ ਲੰਬੀ ਹੋ ਸਕਦੀ ਹੈ। ਐਮਰਜੈਂਸੀ 'ਚ ਲਏ ਗਏ ਖੂਨ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਟੀਮ ਨੇ ਉਨ੍ਹਾਂ ਮਰੀਜ਼ਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਖੂਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ

ਸੱਤ ਨਵੰਬਰ ਨੂੰ ਲਵਪ੍ਰੀਤ ਸਿੰਘ ਨੇ ਖੂਨ ਦਿੱਤਾ ਸੀ, ਜਦਕਿ ਤਿੰਨ ਵਾਰ ਪਹਿਲਾਂ ਵੀ ਉਸ ਨੇ ਖੂਨ-ਦਾਨ ਕੀਤਾ ਸੀ, ਜਿਸ ਦੀ ਕਦੇ ਜਾਂਚ ਨਹੀਂ ਕੀਤੀ ਗਈ ਸੀ। ਇਹ ਦਾਨੀ ਐੱਚ. ਆਈ. ਵੀ. ਪਾਜ਼ੇਟਿਵ ਸੀ, ਜਿਸਦਾ ਖੁਲਾਸਾ ਬੱਚੇ ਦੁਆਰਾ ਥੈਲੀਸੀਮੀਆ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ ਸੀ। ਹੁਣ ਇਸ ਦੇ ਤਾਰ ਅਕਤੂਬਰ 'ਚ ਪ੍ਰਭਾਵਿਤ ਬੱਚਿਆਂ ਨੂੰ ਦਿੱਤੇ ਗਏ ਖੂਨ ਨਾਲ ਜੋੜੇ ਜਾ ਰਹੇ ਹਨ। ਅੱਗੇ ਤੋਂ ਅਜਿਹੀ ਕੋਤਾਹੀ ਨਾ ਹੋਵੇ ਇਸ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋਬਹਿਬਲਕਲਾਂ ਗੋਲੀਕਾਂਡ: ਐੱਸ.ਪੀ.ਬਿਕਰਮਜੀਤ ਸਣੇ 4 ਜਣਿਆਂ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ


author

Shyna

Content Editor

Related News