ਮੋਗਾ ਵਿਖੇ ਸਕੂਲ ਦਾ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਆਡੀਓ ਹੋ ਗਈ ਵਾਇਰਲ
Thursday, Nov 13, 2025 - 05:13 PM (IST)
ਮੋਗਾ (ਗੋਪੀ, ਕਸ਼ਿਸ਼) : ਮੋਗਾ ਵਿਖੇ ਇਕ ਨਿੱਜੀ ਸਕੂਲ ਪ੍ਰਿੰਸੀਪਲ ਦੀ ਮਨਮਾਨੀ ਦਾ ਮਾਮਲਾ ਆਇਆ ਸਾਹਮਣੇ ਜਿਸ ਵਿਚ ਸਕੂਲ ਵਿਚ ਹੋਣ ਵਾਲੇ ਫੰਕਸ਼ਨ ਲਈ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਭਾਰੀ ਭਰਕਮ ਫੀਸ ਨੂੰ ਲੈ ਕੇ ਮਾਪੇ ਅਤੇ ਸਕੂਲ ਮੈਨੇਜਮੈਂਟ ਵਿਚਾਲੇ ਹੋਈ ਬਹਿਸ ਦੀ ਆਡੀਓ ਵਾਇਰਲ ਹੋਈ ਹੈ। ਇਸ ਆਡੀਓ ਵਿਚ ਸਕੂਲ ਦੇ ਵਿਦਿਆਰਥੀ ਦੇ ਪਿਤਾ ਨੂੰ ਫੰਕਸ਼ਨ ਫੀਸ ਨਾ ਦੇਣ 'ਤੇ ਬੱਚੇ ਨੂੰ ਸਕੂਲੋਂ ਕੱਢਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਸਕੂਲ ਮੈਨੇਜਮੈਂਟ ਫੰਕਸ਼ਨ ਲਈ 1000 ਪ੍ਰਤੀ ਵਿਦਿਆਰਥੀ ਫੀਸ ਮੰਗ ਰਿਹਾ ਹੈ ਅਤੇ ਫੀਸ ਨਾ ਦੇਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਜਾ ਰਿਹਾ ਹੈ ਕਿ ਇਹ ਫੀਸ ਹਰ ਹਾਲਾਤ ਵਿਚ ਦੇਣੀ ਪਵੇਗੀ ਅਤੇ ਜੇਕਰ ਉਹ ਫੀਸ ਨਹੀਂ ਦਿੰਦੇ ਤਾਂ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ। ਇਹ ਮਾਮਲਾ ਨਿਊ ਗਰੀਨ ਗਰੋਵ ਸਕੂਲ ਲੰਡੇਕੇ ਦਾ ਦੱਸਿਆ ਜਾ ਰਿਹਾ ਹੈ। ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
